ਠੇਕੇ ''ਚ ਚੋਰੀ, ਚੋਰ ਸ਼ਰਾਬ ਤੇ ਨਕਦੀ ਲੈ ਕੇ ਫਰਾਰ

Thursday, May 31, 2018 - 02:25 AM (IST)

ਠੇਕੇ ''ਚ ਚੋਰੀ, ਚੋਰ ਸ਼ਰਾਬ ਤੇ ਨਕਦੀ ਲੈ ਕੇ ਫਰਾਰ

ਫਗਵਾੜਾ, (ਹਰਜੋਤ)- ਦੁਸਾਂਝ ਰੋਡ 'ਤੇ ਸਥਿਤ ਇਕ ਸ਼ਰਾਬ ਦੇ ਠੇਕੇ 'ਚ ਚੋਰੀ ਹੋਣ ਦੇ ਸਬੰਧ 'ਚ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਠੇਕੇ ਦੇ ਕਰਿੰਦੇ ਮੋਹਨ ਲਾਲ ਪੁੱਤਰ ਮਹਿੰਦਰ ਸਿੰਘ ਵਾਸੀ ਅਰਬਨ ਅਸਟੇਟ ਨੇ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਹ 29 ਮਈ ਨੂੰ ਠੇਕੇ 'ਚ ਹੀ ਸੁੱਤਾ ਪਿਆ ਸੀ ਤਾਂ ਠੇਕੇ ਦੀਆਂ ਕੁੰਡੀਆਂ ਤੋੜ ਕੇ 4 ਵਿਅਕਤੀ ਅੰਦਰ ਦਾਖਲ ਹੋ ਗਏ ਅਤੇ 13 ਪੇਟੀਆਂ ਬਲੈਂਡਰ, 24 ਬੋਤਲਾਂ ਸ਼ਰਾਬ ਵੈਟ-69, 100-ਪਾਈਪਰ ਦੀਆਂ 24 ਬੋਤਲਾਂ ਤੇ 6 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News