ਫਿੱਟਨੈੱਸ ਨੂੰ ਬੜ੍ਹਾਵਾ ਦੇਣ ਲਈ ਖੇਡ ਮੰਤਰੀ ਨੇ ਸੋਸ਼ਲ ਮੀਡੀਆ ''ਤੇ ਸ਼ੁਰੂ ਕੀਤੀ ਮੁਹਿੰਮ
Wednesday, May 23, 2018 - 12:22 AM (IST)
ਨਵੀਂ ਦਿੱਲੀ—ਓਲੰਪਿਕ ਚਾਂਦੀ ਤਮਗਾ ਜੇਤੂ ਰਹਿ ਚੁੱਕੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਦੇਸ਼ ਵਿਚ ਫਿੱਟਨੈੱਸ ਨੂੰ ਲੈ ਕੇ ਜਾਗਰਕੂਤਾ ਮੁਹਿੰਮ ਤਹਿਤ ਕਸਰਤ ਕਰਦੇ ਹੋਏ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਰਾਠੌਰ ਨੇ ਖੇਡ ਤੇ ਸਿਨੇਮਾ ਜਗਤ ਦੀਆਂ ਕੁਝ ਹਸਤੀਆਂ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਰਾਠੌਰ ਨੇ 'ਹਮ ਫਿੱਟ ਤੋ ਇੰਡੀਆ ਫਿੱਟ' ਹੈਸ਼ਟੈਗ ਨਾਲ ਟਵਿਟਰ 'ਤੇ ਇਹ ਫਿੱਟਨੈੱਸ ਚੈਲੰਜ ਸ਼ੁਰੂ ਕੀਤਾ ਹੈ।
