ਟੈਕਸੀ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ

05/26/2018 12:58:24 PM

ਗੁਰਦਾਸਪੁਰ, (ਵਿਨੋਦ, ਦੀਪਕ, ਵਿਨੋਦ)—ਐੱਸ. ਐੱਸ. ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਦਸਮੇਸ਼ ਟੈਕਸੀ ਸਟੈਂਡ ਬੀਕਾਨੇਰ ਚੌਕ ਗੁਰਦਾਸਪੁਰ ਵਿਖੇ ਟੈਕਸੀ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਦੇ ਸਹਿਯੋਗ ਨਾਲ ਟੈਕਸੀ ਚਾਲਕਾਂ ਨੂੰ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਾਇਆ।
ਸੈਮੀਨਾਰ ਵਿਚ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐੱਸ. ਆਈ. ਤਿਲਕ ਰਾਜ, ਐੱਚ. ਸੀ. ਸੰਜੀਵ ਕੁਮਾਰ, ਐੱਚ. ਸੀ. ਭਗਵਾਨ ਦਾਸ ਹਾਜ਼ਰ ਹੋਏ।
ਸੈਮੀਨਾਰ ਵਿਚ ਏ. ਐੱਸ. ਆਈ. ਤਿਲਕ ਰਾਜ ਨੇ ਦੱਸਿਆ ਕਿ ਜਿਸ ਹਿਸਾਬ ਨਾਲ ਸੜਕਾਂ ਉਪਰ ਨਿੱਤ ਪ੍ਰਤੀ ਦਿਨ ਟਰੈਫਿਕ ਵਧਦੀ ਜਾ ਰਹੀ ਹੈ, ਉਸ ਦੇ ਮੁਤਾਬਕ ਸਾਡੇ ਸਮਾਜ ਦੇ ਹਰ ਇਕ ਵਿਅਕਤੀ ਦਾ ਟਰੈਫਿਕ ਦੇ ਨਿਯਮਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਕਸੀਡੈਂਟ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੀ ਹੁੰਦਾ ਹੈ। ਉਨ੍ਹਾਂ ਚਾਲਕਾਂ ਨੂੰ ਰੋਡ ਸਾਈਨ, ਰੋਡ ਮਾਰਕਿੰਗ, ਲੇਨ ਟਰੈਫਿਕ, ਲਿੰਕ ਰੋਡ ਤੇ ਹਾਈਵੇ ਉਪਰ ਚੜ੍ਹਣ ਦੇ ਨਿਯਮ, ਅਗਲੇ ਵਾਹਨ ਨੂੰ ਓਵਰਟੇਕ ਕਰਨ ਦੇ ਨਿਯਮ ਅਤੇ ਬਰਸਾਤ ਦੇ ਮੌਸਮ ਵਿਚ ਵਾਹਨ ਤੇਜ਼ ਨਾ ਚਲਾਉਣ ਅਤੇ ਨਸ਼ੇ ਦਾ ਸੇਵਨ ਕਰ ਕੇ ਕੋਈ ਵੀ ਵਾਹਨ ਨਾ ਚਲਾਉਣ, ਵਾਹਨ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਸੀਟ ਬੈਲੇਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰਪਿੰਦਰ ਸਿੰਘ, ਮਨਦੀਪ ਸਿੰਘ, ਜਸਕਰਨ ਸਿੰਘ, ਝਿਰਮਲ ਸਿੰਘ, ਗੁਰਮੀਤ ਸਿੰਘ, ਵਿਕਰਮ ਸਿੰਘ, ਦੀਪਕ ਕੁਮਾਰ, ਬਲਜੀਤ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।


Related News