ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ''ਚ ਜਾਣਾ ਚਿੰਤਾ ਦਾ ਵਿਸ਼ਾ : ਸ਼੍ਰੀ ਵਿਜੇ ਚੋਪੜਾ

05/28/2018 1:47:14 PM

ਤਰਨਤਾਰਨ (ਰਾਜੂ, ਸੋਢੀ, ਸੌਰਭ, ਬਲਜੀਤ, ਪਾਠਕ) : ਸਾਡੀਆਂ ਸਰਕਾਰਾਂ ਦੇ ਗਲਤ ਸਿਸਟਮ ਕਾਰਨ ਕੈਨੇਡਾ, ਯੂ. ਕੇ., ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਸਾਡੀ ਨੌਜਵਾਨ ਪੀੜ੍ਹੀ ਵਲੋਂ ਲਗਾਤਾਰ ਜਾਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੁਣ ਵਿਦੇਸ਼ਾਂ 'ਚ ਨੌਜਵਾਨ ਪੀੜੀ ਤੇ ਸਾਡੇ ਕੋਲ ਬਜ਼ੁਰਗ ਰਹਿ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕੇਸਰੀ ਗੁਰੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਵਰਨਾਲਾ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਐਜੂਕੇਸ਼ਨਲ ਸੋਸਾਇਟੀ ਵੱਲੋਂ ਰੱਖਵਾਏ ਗਏ ਇਕ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਦੌਰਾਨ ਇਲਾਕੇ ਦੇ ਸੀਨੀਅਰ ਸਿਟੀਜ਼ਨਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ ਅਤੇ 31 ਲੋੜਵੰਦ ਔਰਤਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
ਇਸ ਮੌਕੇ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਅੱਜ ਸਾਡੇ ਬੱਚੇ, ਬਜ਼ੁਰਗ ਮਾਤਾ-ਪਿਤਾ ਦਾ ਮੂੰਹ ਪੂੰਝਣ ਦੀ ਬਜਾਏ ਵਿਦੇਸ਼ਾਂ 'ਚ ਛੋਟੇ-ਮੋਟੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕਰਨੇ ਸੀ, ਉਹ ਹੁਣ ਸਾਨੂੰ ਕਰਨੇ ਪੈ ਰਹੇ ਨੇ। ਉਨ੍ਹਾਂ ਕਿਹਾ ਕਿ ਗੁਆਂਢੀ ਪ੍ਰਦੇਸ਼ ਹਰਿਆਣੇ 'ਚ ਬਜ਼ੁਰਗਾਂ ਨੂੰ 1500 ਰੁਪਏ ਭੱਤਾ ਦਿੱਤਾ ਜਾ ਰਿਹਾ ਹੈ ਤੇ ਸਾਨੂੰ 750 ਰੁਪਏ ਦਿੱਤਾ ਜਾ ਰਿਹਾ ਹੈ ਪਰ ਉਹ ਵੀ ਸਾਡੇ ਤੱਕ ਨਹੀਂ ਪੁੱਜ ਰਿਹਾ। ਅਸਲ 'ਚ ਹਲਕਾ ਵਿਧਾਇਕਾਂ ਦਾ ਫਰਜ਼ ਬਣਦਾ ਹੈ ਕਿ ਇਸ ਸਕੀਮ ਨੂੰ ਲਾਗੂ ਕਰਨ। 
ਉਨ੍ਹਾਂ ਕਿਹਾ ਕਿ ਦੇਵੀ ਜੀ ਪੱਟੀ ਵਾਲਿਆਂ ਵੱਲੋਂ 10 ਸਾਲ ਪਹਿਲਾਂ ਜਿਹੜਾ ਸਕੂਲ ਖੋਲ੍ਹਿਆ ਸੀ ਉਹ ਮਾਸਟਰ ਅਮੀਰ ਚੰਦ ਜੀ ਦੀ ਸਹਾਇਤਾ ਨਾਲ ਬਹੁਤ ਵਧੀਆ ਚਲ ਰਿਹਾ ਹੈ, ਅੱਜ ਸਾਡੀਆਂ ਬੱਚੀਆਂ ਉਥੋਂ ਸਿਲਾਈ ਸਿੱਖ ਕੇ ਨੌਕਰੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿਸੇ ਪ੍ਰਾਈਵੇਟ ਸਕੂਲ 'ਚ ਬਜ਼ੁਰਗਾਂ ਦਾ ਸਨਮਾਨ ਕਰਨਾ ਅਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਣਾ ਇਕ ਬਹੁਤ ਵੱਡੀ ਗੱਲ ਹੈ। ਅਖੀਰ 'ਚ ਉਨ੍ਹਾਂ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼ਹੀਦ ਪਰਿਵਾਰ ਫੰਡ ਅਤੇ ਜੰਮੂ-ਕਸ਼ਮੀਰ ਰਾਹਤ ਸਮੱਗਰੀ ਬਾਰੇ ਦੱਸਿਆ ਤੇ ਕਿਹਾ ਕਿ ਮਾਝੇ 'ਚ ਵੱਡੇ-ਵੱਡੇ ਦਾਨੀ ਹਨ, ਜਿਨ੍ਹਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਵੱਧ ਕੇ ਆਉਣ। 
ਇਸ ਸਮੇਂ ਪ੍ਰਿੰਸੀਪਲ ਹਰਦੀਪ ਸਿੰਘ ਪੱਟੀ ਨੇ ਕਿਹਾ ਕਿ ਸਾਡੇ ਸਕੂਲ ਵੱਲੋਂ ਜਿਹੜਾ ਬਜ਼ੁਰਗਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਹੈ ਅਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਇਹ ਇਲਾਕੇ ਦੀ ਮੰਗ ਵੀ ਸੀ ਪਰ ਅਸਲ ਦਿਸ਼ਾ-ਨਿਰਦੇਸ਼ ਸਾਨੂੰ ਪਦਮਸ਼੍ਰੀ ਵਿਜੇ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਹੀ ਮਿਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗੁਰੱਪ ਨੇ ਅਮਰਜੈਂਸੀ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਸਹਾਇਤਾ ਕਰਕੇ ਇਕ ਵਿਲੱਖਣ ਮੀਲ ਪੱਥਰ ਗੱਡਿਆ ਹੈ। ਉਨ੍ਹਾਂ ਕਿਹਾ ਕਿ ਭਾਵਂੇ ਸ਼ਹੀਦ ਪਰਿਵਾਰ ਫੰਡ ਹੋਵੇ, ਪ੍ਰਧਾਨ ਮੰਤਰੀ ਰਾਹਤ ਫੰਡ ਹੋਵੇ, ਜੰਮੂ-ਕਸ਼ਮੀਰ ਰਾਹਤ ਫੰਡ ਹੋਵੇ ਹਮੇਸ਼ਾ ਹੀ ਹਿੰਦ ਸਮਾਚਾਰ ਗਰੁੱਪ ਨੇ ਆਪਣਾ ਯੋਗਦਾਨ ਪਾਇਆ ਹੈ।
ਇਸ ਮੌਕੇ ਅਹਿਮ ਸ਼ਖਸੀਅਤਾਂ ਵੱਲੋਂ ਦੇਵੀ ਜੀ ਪੱਟੀ ਵਾਲੇ, ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ, ਅਨੂਪ ਭੁੱਲਰ, ਮਾ. ਅਮੀਰ ਚੰਦ, ਸਤਨਾਮ ਸਿੰਘ ਮਨਾਵਾ, ਹਰਪ੍ਰੀਤ ਸੰਧੂ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਯੂਥ ਕਾਂਗਰਸ, ਚੇਅਰਮੈਨ ਨਿਰਮਲ ਸਿੰਘ, ਬਖਸ਼ੀਸ਼ ਸਿੰਘ ਸਰਹਾਲੀ, ਜੱਸਾ ਸਿੰਘ ਮੈਨੇਜਰ, ਕੰਵਲਜੀਤ ਸਿੰਘ ਬਾਠ ਪ੍ਰਧਾਨ ਬਾਲ ਐਸੋਸੀਏਸ਼ਨ, ਮੈਨੇਜਰ ਜਸਬੀਰ ਸਿੰਘ, ਸਾਬਕਾ ਚੇਅਰਮੈਨ ਛੱਤਰਪਾਲ ਸਿੰਘ ਦੁਬਲੀ, ਡੀ. ਐੱਸ. ਪੀ. ਸੋਹਣ ਸਿੰਘ ਆਦਿ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ।


Related News