ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਦੀ ਦੋਸਤੀ ਹੁਣ ਜੱਗ ਜ਼ਾਹਰ ਹੋਈ : ਧਰਮਸੌਤ

Tuesday, May 15, 2018 - 12:19 AM (IST)

ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਦੀ ਦੋਸਤੀ ਹੁਣ ਜੱਗ ਜ਼ਾਹਰ ਹੋਈ : ਧਰਮਸੌਤ

ਨਾਭਾ(ਜੈਨ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਲਾਗਲੇ ਪਿੰਡ ਗੁਦਾਇਆ ਵਿਖੇ ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਾਰਕ ਦਾ ਉਦਘਾਟਨ ਕਰਦਿਆਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਫਰੈਂਡਲੀ ਮੈਚ ਖੇਡ ਕੇ ਕੈਪਟਨ ਸਰਕਾਰ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ। ਦੋਵਾਂ ਦਾ ਸੀ. ਐੈੱਮ. ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਸੁਖਪਾਲ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਪਹਿਲਾਂ ਪੁਲਸ ਵਿਚ ਡੀ. ਐੈੱਸ. ਪੀ. ਸਨ ਅਤੇ ਬਾਅਦ ਵਿਚ ਬਾਦਲ ਸਰਕਾਰ ਸਮੇਂ ਵਿੱਦਿਆ ਮੰਤਰੀ ਰਹੇ। ਹੁਣ ਦੋਵਾਂ ਸੁਖਬੀਰ ਤੇ ਸੁਖਪਾਲ ਦੀ ਦੋਸਤੀ ਜੱਗ ਜ਼ਾਹਰ ਹੋ ਗਈ ਹੈ। ਸੁਖਪਾਲ ਖਹਿਰਾ ਦੀ ਆਮ ਆਦਮੀ ਪਾਰਟੀ ਵਿਚੋਂ ਛੁੱਟੀ ਅਤੇ ਅਕਾਲੀ ਦਲ ਵਿਚ ਸ਼ਮੂਲੀਅਤ ਕਿਸੇ ਵੀ ਸਮੇਂ ਹੋ ਸਕਦੀ ਹੈ। ਧਰਮਸੌਤ ਨੇ ਕਿਹਾ ਕਿ ਐੈੱਸ. ਐੈੱਚ. ਓ. ਬਾਜਵਾ ਖਹਿਰਾ ਤੇ ਸੁਖਬੀਰ ਬਾਦਲ ਦੀ ਕਥਿਤ ਕਠਪੁਤਲੀ ਬਣ ਕੇ ਕੰਮ ਕਰਦਾ ਰਿਹਾ। ਨਸ਼ਿਆਂ ਕਾਰਨ ਮੰਦਬੁੱਧੀ ਬਣ ਕੇ ਦੋਵੇਂ ਹੱਥਾਂ ਵਿਚ ਰਿਵਾਲਵਰ ਫੜ ਕੇ ਜੱਜ ਸਾਹਮਣੇ ਪੇਸ਼ ਹੋ ਗਿਆ। ਐੈੱਸ. ਐੈੱਚ. ਓ. ਨੂੰ ਜੇਲ ਜੱਜ ਸਾਹਿਬ ਨੇ ਭੇਜਿਆ ਹੈ, ਨਾ ਕਿ ਸਾਡੀ ਸਰਕਾਰ ਨੇ।  ਧਰਮਸੌਤ ਨੇ ਕਿਹਾ ਕਿ ਬਾਦਲ ਪਰਿਵਾਰ ਛੋਟੀ ਸੋਚ ਦਾ ਮਾਲਕ ਹੈ। ਕੈਪਟਨ ਅਮਰਿੰਦਰ ਦੀ ਵੱਖਰੀ ਸੋਚ ਹੈ। ਅਸੀਂ ਸੂਬੇ ਦਾ ਵਿਕਾਸ ਚਾਹੁੰਦੇ ਹਾਂ ਜਿਸ ਕਰ ਕੇ ਪੰਜਾਬ ਵਾਸੀ ਕੈ. ਅਮਰਿੰਦਰ ਸਿੰਘ ਸਰਕਾਰ 'ਤੇ ਭਰੋਸਾ ਕਰਦੇ ਹਨ। ਇਸ ਮੌਕੇ ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਟਿਵਾਣਾ, ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸਰਵਮੋਹਿਤ ਮੋਨੂੰ ਡੱਲਾ, ਰੱਖੜਾ ਸ਼ੂਗਰ ਮਿਲ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਕੁਲਵਿੰਦਰ ਸੁੱਖੇਵਾਲ ਜ਼ਿਲਾ ਕਾਂਗਰਸ ਦਿਹਾਤੀ ਦੇ ਉੱਪ-ਪ੍ਰਧਾਨ ਜਗਤਾਰ ਸਿੰਘ ਸਾਧੋਹੇੜੀ, ਪੀ. ਏ. ਚਰਨਜੀਤ ਬਾਤਿਸ਼, ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇਛਿਆਮਾਨ ਸਿੰਘ ਭੋਜੋਮਾਜਰੀ ਤੇ ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼ ਐਡਵੋਕੇਟ ਵੀ ਹਾਜ਼ਰ ਸਨ। 


Related News