ਹਡ਼ਤਾਲ ਦਾ ਚੌਥਾ ਦਿਨ; ਤਹਿਸੀਲਦਾਰ ਦੇ ਦਫਤਰ ’ਚ ਕੰਮ ਰਿਹਾ ਠੱਪ

Friday, Jun 01, 2018 - 12:35 AM (IST)

ਹਡ਼ਤਾਲ ਦਾ ਚੌਥਾ ਦਿਨ; ਤਹਿਸੀਲਦਾਰ  ਦੇ ਦਫਤਰ ’ਚ ਕੰਮ ਰਿਹਾ ਠੱਪ

 ਨਵਾਂਸ਼ਹਿਰ,   (ਤ੍ਰਿਪਾਠੀ)-  ਵਿਜੀਲੈਂਸ ਵਿਭਾਗ  ਵੱਲੋਂ ਬੱਸੀ ਪਠਾਣਾ ਦੇ ਤਹਿਸੀਲਦਾਰ ਖਿਲਾਫ  ਅਮਲ ’ਚ ਲਿਆਂਦੀ ਗਈ ਕਾਰਵਾਈ ’ਤੇ ਵਿਰੋਧ ਕਰ ਰਹੇ ਤਹਿਸੀਲਦਾਰਾਂ ਦੀ ਅਣਮਿੱਥੀ ਹਡ਼ਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ,  ਜਿਸ ਨਾਲ ਜ਼ਿਲੇ ਦੀਆਂ 3 ਤਹਿਸੀਲਾਂ ’ਤੇ ਅੱਜ ਵੀ ਕੋਈ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਵਿਜੀਲੈਂਸ ਵਿਭਾਗ ਵੱਲੋਂ ਡੇਰਾ ਬੱਸੀ  ਦੇ ਤਹਿਸੀਲਦਾਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ  ਫਡ਼ਿਆ ਗਿਆ ਸੀ, ਜਿਸ ਉਪਰੰਤ ਪੰਜਾਬ ਭਰ  ਦੇ ਤਹਿਸੀਲਦਾਰ ਅਣਮਿੱਥੀ ਹਡ਼ਤਾਲ ’ਤੇ ਚਲੇ ਗਏ ਸਨ।  ਇਸ ਸਬੰਧੀ  ਤਹਿਸੀਲਦਾਰ ਸ਼ੀਸ਼ਪਾਲ ਸਿੰਘ  ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਬਿਨਾਂ ਕਿਸੇ ਜਾਂਚ  ਦੇ ਤਹਿਸੀਲਦਾਰ  ਬੱਸੀ ਪਠਾਣਾ ਖਿਲਾਫ ਅਮਲ ’ਚ ਲਿਆਂਦੀ ਗਈ ਕਾਰਵਾਈ ਪੂਰੀ ਤਰ੍ਹਾਂ ਨਾਜਾਇਜ਼ ਹੈ। ਜਦੋਂ ਤੱਕ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਵਾਪਸ ਨਹੀਂ ਲਿਆ ਜਾਂਦਾ, ਤਦ ਤੱਕ ਉਨ੍ਹਾਂ ਦੀ ਅਣਮਿੱਥੀ ਹਡ਼ਤਾਲ ਇਸੇ ਤਰ੍ਹਾਂ ਜਾਰੀ ਰਹੇਗੀ।
 


Related News