ਘਰ ''ਚ ਬਣਾਓ ਟੇਸਟੀ Sticky Bourbon Chicken

Monday, May 14, 2018 - 04:55 PM (IST)

ਘਰ ''ਚ ਬਣਾਓ ਟੇਸਟੀ Sticky Bourbon Chicken

ਜਲੰਧਰ— ਜੇਕਰ ਤੁਸੀਂ ਵੀ ਨਾਨ ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਓਵਨ 'ਚ ਬੇਕ ਕਰਕੇ ਬਣਾਓ। ਇਸ ਤਰ੍ਹਾਂ ਇਹ ਬਣਾਉਣਾ ਵੀ ਕਾਫੀ ਆਸਾਨ ਹੋਵੇਗਾ ਅਤੇ ਖਾਣ 'ਚ ਵੀ ਬਹੁਤ ਟੇਸਟੀ ਹੋਵੇਗਾ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬੋਨਲੇਸ ਚਿਕਨ - 700 ਗਰਾਮ
ਸੋਇਆ ਸਾਓਸ -  110 ਮਿ.ਲੀ.
ਤੇਲ - 60 ਮਿ.ਲੀ.
ਸਿਰਕਾ - 60 ਮਿ.ਲੀ.
ਬੂਰਬਾਨ - 60 ਮਿ.ਲੀ.
ਬਰਾਊਨ ਸ਼ੂਗਰ - 40 ਗ੍ਰਾਮ
ਅਦਰਕ ਦਾ ਪੇਸਟ - 1 ਚੱਮਚ
ਲਸਣ ਦਾ ਪੇਸਟ - 2 ਚੱਮਚ
ਹਰਾ ਪਿਆਜ਼ - 110 ਗ੍ਰਾਮ
ਹਰਾ ਪਿਆਜ਼ - ਗਾਰਨਿਸ਼ ਲਈ
ਵਿਧੀ—
1. ਬਾਊਲ ਵਿਚ 700 ਗ੍ਰਾਮ ਬੋਨਲੇਸ ਚਿਕਨ, 110 ਮਿ.ਲੀ. ਸੋਇਆ ਸਾਓਸ, 60 ਮਿ.ਲੀ. ਤੇਲ, 60 ਮਿ.ਲੀ. ਸਿਰਕਾ, 60 ਮਿ.ਲੀ. 40 ਗ੍ਰਾਮ ਬਰਾਊਨ ਸ਼ੂਗਰ, 1 ਚੱਮਚ ਅਦਰਕ ਦਾ ਪੇਸਟ, 2 ਚੱਮਚ ਲਸਣ ਦਾ ਪੇਸਟ ਅਤੇ 110 ਗ੍ਰਾਮ ਹਰਾ ਪਿਆਜ਼ ਪਾ ਕੇ ਪੂਰੀ ਰਾਤ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
3. ਇਸ ਨੂੰ ਇਕ ਬੇਕਿੰਗ ਟ੍ਰੇ 'ਤੇ ਪਾਓ ਅਤੇ ਫੈਲਾਓ।
4. ਹੁਣ ਇਸ ਨੂੰ ਓਵਨ 'ਚ 350 ਡਿਗਰੀ ਐੱਫ/180 ਡਿਗਰੀ ਸੀ 'ਤੇ 45 ਮਿੰਟ ਤੱਕ ਬੇਕ ਕਰੋ।
5. Sticky 2ourbon 3hicken ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰਕੇ ਚੌਲਾਂ ਨਾਲ ਸਰਵ ਕਰੋ।

 


Related News