ਸਾਬਕਾ ਪਟਵਾਰੀ ਤੋਂ ਮੁੰਦਰੀ ਤੇ ਨਕਦੀ ਖੋਹੀ
Monday, May 21, 2018 - 07:35 AM (IST)

ਧਨੌਲਾ (ਰਵਿੰਦਰ) – ਇਕ ਸਾਬਕਾ ਪਟਵਾਰੀ ਨੂੰ ਪਲਾਟ ਦਾ ਸੌਦਾ ਕਰਵਾਉਣ ਲਈ ਨਾਲ ਲਿਜਾ ਕੇ ਇਕ ਸੋਨੇ ਦੀ ਮੁੰਦਰੀ, ਮੋਬਾਇਲ ਫੋਨ ਤੇ ਕੁਝ ਨਕਦੀ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਪਟਵਾਰੀ ਬ੍ਰਿਜ ਲਾਲ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਤਹਿਸੀਲ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਪੰਜਾਬ ਐਂਡ ਸਿੰਧ ਬੈਂਕ ਕੋਲ ਆਇਆ ਤਾਂ ਇਕ ਨੌਜਵਾਨ ਮੋਟਰਸਾਈਕਲ ਰੋਕ ਕੇ ਉਸ ਨੂੰ ਪਲਾਟ ਵੇਚਣ ਦਾ ਕਹਿ ਕੇ ਆਪਣੇ ਨਾਲ ਧਨੌਲਾ-ਕਾਲੇਕੇ ਰੋਡ ’ਤੇ ਲੈ ਗਿਆ ਅਤੇ ਬੁੱਗਰਾਂ ਰੋਡ ’ਤੇ ਸੁੰਨਸਾਨ ਜਗ੍ਹਾ ’ਤੇ ਮੋਟਰਸਾਈਕਲ ਰੋਕ ਕੇ ਡਰਾ-ਧਮਕਾਅ ਕੇ ਉਸ ਦੀ ਇਕ ਤੋਲੇ ਦੀ ਸੋਨੇ ਦੀ ਮੁੰਦਰੀ, ਇਕ ਮੋਬਾਇਲ ਤੇ 500 ਰੁਪਏ ਲੈ ਕੇ ਫਰਾਰ ਹੋ ਗਿਆ। ਕਿਸੇ ਤੋਂ ਲਿਫਟ ਲੈ ਕੇ ਉਹ ਘਰ ਪੁੱਜਿਆ ਅਤੇ ਇਸ ਸਬੰਧੀ ਰਿਪੋਰਟ ਦਰਜ ਕਰਵਾਈ। ਜਦੋਂ ਇਸ ਸਬੰਧੀ ਥਾਣਾ ਮੁਖੀ ਨਾਇਬ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।