ਇਹ ਮਹਿਲਾ ਰਹਿੰਦੀ ਹੈ 400 ਚਮਗਾਦੜਾਂ ਦੇ ਨਾਲ, ਨਹੀਂ ਹੈ ''ਨਿਪਾਹ'' ਦਾ ਡਰ

05/25/2018 5:21:31 PM

ਨਵੀਂ ਦਿੱਲੀ— ਇਕ ਪਾਸੇ ਨਿਪਾਹ ਵਾਇਰਸ ਦੇ ਕਾਰਨ ਪੂਰੇ ਦੇਸ਼ 'ਚ ਦਹਿਸ਼ਤ ਫੈਲਿਆ ਹੋਇਆ ਹੈ। ਚਮਗਾਦੜ ਨਾਲ ਫੈਲਣ ਵਾਲੇ ਨਿਪਾਹ ਵਾਇਰਸ ਦੇ ਚਲਦੇ ਜਾਂਚ ਕੀਤੀ ਜਾ ਰਹੀ ਹੈ। ਅਜਿਹੇ 'ਚ ਗੁਜਰਾਤ ਦੇ ਅਹਿਮਦਾਬਾਦ ਦੇ ਇਕ ਪਿੰਡ ਦੀ ਬਜ਼ੁਰਗ ਮਹਿਲਾ ਨੇ ਚਮਗਾਦੜਾਂ ਨੂੰ ਆਪਣਾ ਪਰਿਵਾਰ ਬਣਾ ਲਿਆ ਹੈ ਅਤੇ ਉਹ ਇਨ੍ਹਾਂ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ। ਉਹ ਆਪਣੇ ਘਰ 'ਚ 400 ਚਮਗਾਦੜਾਂ ਨਾਲ ਰਹਿੰਦੀ ਹੈ।
ਜਾਣਕਾਰੀ ਮੁਤਾਬਕ ਰਾਜਪੁਰ ਪਿੰਡ ਅਹਿਮਦਾਬਾਦ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਹੈ। 400 ਚਮਗਾਦੜਾਂ ਨਾਲ ਰਹਿਣ ਵਾਲੀ ਸ਼ਾਂਤਾਬੇਨ ਪ੍ਰਜਾਪਤੀ ਦੀ ਉਮਰ 74 ਸਾਲ ਦੀ ਹੈ। ਇਸ ਦੇ ਕਾਰਨ ਉਸ ਨੂੰ ਪਿੰਡ ਦੇ ਲੋਕ ਚਮਗਾਦੜ ਨਾਲ ਰਹਿਣ ਵਾਲੀ ਦਾਦੀ ਬੁਲਾਉਂਦੇ ਹਨ। 
ਸ਼ਾਂਤਾਬੇਨ ਦੇ ਘਰ 'ਚ ਗ੍ਰਾਊਂਡ ਅਤੇ ਫਰਸਟ ਫਲੋਰ ਦੀਆਂ ਚਾਰੇ ਕੰਧਾਂ 'ਤੇ ਚਮਗਾਦੜ ਲਟਕੇ ਹੋਏ ਦਿਖਾਈ ਦਿੰਦੇ ਹਨ। ਇਕ ਦਹਾਕੇ ਪਹਿਲਾਂ ਚਮਗਾਦੜਾਂ ਨੇ ਉਸ ਦੇ ਘਰ ਦੀ ਇਕ ਬਿਨਾ ਪਲੱਸਤਰ ਵਾਲੀ ਕੰਧ ਨੂੰ ਆਪਣ ਘਰ ਬਣਾ ਲਿਆ। ਪਹਿਲੀ ਵਾਰ ਉਹ ਇਨ੍ਹਾਂ ਨੂੰ ਦੇਖ ਕੇ ਡਰ ਗਈ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਦੀ ਪਛਾਣ ਵੱਡੇ ਚੂਹੇ ਵਰਗੀ ਪੂਛ ਵਾਲੇ ਚਮਗਾਦੜ ਦੇ ਰੂਪ 'ਚ ਕੀਤੀ, ਜੋ ਰਾਤ 'ਚ ਉੱਡਦੇ ਹਨ ਅਤੇ ਸਵੇਰੇ ਵਾਪਸ ਆ ਜਾਂਦੇ ਹਨ।


Related News