ਲੋਕ ਸਭਾ ਚੋਣਾਂ 2024: ਭਾਜਪਾ ਨੂੰ ਲੈ ਬੈਠਿਆ ''400 ਪਾਰ'' ਦਾ ਨਾਅਰਾ!

Wednesday, Jun 05, 2024 - 08:51 AM (IST)

ਲੋਕ ਸਭਾ ਚੋਣਾਂ 2024: ਭਾਜਪਾ ਨੂੰ ਲੈ ਬੈਠਿਆ ''400 ਪਾਰ'' ਦਾ ਨਾਅਰਾ!

ਪਟਿਆਲਾ (ਰਾਜੇਸ਼ ਪੰਜੌਲਾ)- ਜਿਸ ‘400 ਪਾਰ’ ਦੇ ਸਲੋਗਨ ਨਾਲ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਪੂਰੀ ਚੋਣ ਮੁਹਿੰਮ ਚਲਾਈ, ਉਹੀ ਸਲੋਗਨ ਭਾਜਪਾ ਨੂੰ ਲੈ ਬੈਠਿਆ। ‘ਇੰਡੀਆ’ ਗੱਠਜੋੜ ਨੇ ਇਸ 400 ਪਾਰ ਦੇ ਨਾਅਰੇ ਨੂੰ ਰਿਜ਼ਰਵੇਸ਼ਨ ਖਤਮ ਕਰਨ ਦੇ ਨਾਲ ਜੋਡ਼ ਦਿੱਤਾ ਸੀ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖਡ਼ਗੇ, ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਇਸ ਮੁੱਦੇ ’ਤੇ ਹੀ ਜ਼ੋਰ ਦਿੱਤਾ, ਜਿਸ ਕਾਰਨ ਹੀ ਉੱਤਰ ਪ੍ਰਦੇਸ਼ ’ਚ ‘ਇੰਡੀਆ’ ਗੱਠਜੋਡ਼ ਅਤੇ ਪੰਜਾਬ ਵਿਚ ਕਾਂਗਰਸ ਨੂੰ ਇਸ ਦਾ ਲਾਭ ਮਿਲਿਆ।

ਇਹ ਖ਼ਬਰ ਵੀ ਪੜ੍ਹੋ - 28 ਸਾਲ ਬਾਅਦ ਪੰਜਾਬ 'ਚ ਭਾਜਪਾ ਦੇ ਹੱਥ ਰਹੇ ਖਾਲੀ, ਵੋਟਾਂ ਖਿੱਚਣ ਦੇ ਮਾਮਲੇ 'ਚ ਅਕਾਲੀ ਦਲ ਨੂੰ ਪਛਾੜਿਆ

ਪੰਜਾਬ ’ਚ ਦਲਿਤ ਸਮਾਜ ਦੀ ਆਬਾਦੀ 35 ਫੀਸਦੀ ਤੋਂ ਵੱਧ ਹੈ, ਜਿਸ ਕਰ ਕੇ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਅਤੇ ਕੇਂਦਰੀ ਲੀਡਰਸ਼ਿਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਹੀ ਕਿਹਾ ਸੀ ਕਿ ਕਾਂਗਰਸ ਪਾਰਟੀ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਤੋਂ ਇਲਾਵਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵੱਲੋਂ ਲਿਆਂਦੀ ਰਿਜ਼ਰਵੇਸ਼ਨ ਨੂੰ ਬਚਾਉਣ ਲਈ ਚੋਣ ਲਡ਼ ਰਹੀ ਹੈ। ਜੇਕਰ 400 ਸੀਟਾਂ ਲੈ ਕੇ ਭਾਜਪਾ ਸੱਤਾ ’ਚ ਆ ਗਈ ਤਾਂ ਉਹ ਸੰਵਿਧਾਨ ਬਦਲ ਦਵੇਗੀ। ਇਸ ਦਾ ਸਭ ਤੋਂ ਵੱਡਾ ਨੁਕਸਾਨ ਐੱਸ. ਸੀ. ਭਾਈਚਾਰੇ ਨੂੰ ਹੋਵੇਗਾ ਕਿਉਂਕਿ ਭਾਜਪਾ ਅਤੇ ਆਰ. ਐੱਸ. ਐੱਸ. ਰਿਜ਼ਰਵੇਸ਼ਨ ਖਤਮ ਕਰਨਾ ਚਾਹੁੰਦੀਆਂ ਸਨ। ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਪੂਰੀ ਸੂਈ ਰਿਜ਼ਰਵੇਸ਼ਨ ਦੇ ਆਲੇ-ਦੁਆਲੇ ਘੁਮਾਈ ਰੱਖੀ।

ਇਥੋਂ ਤੱਕ ਕਿ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਆਪਣੀ ਹਰ ਚੋਣ ਰੈਲੀ ’ਚ ਸੰਵਿਧਾਨ ਦੀ ਕਾਪੀ ਨਾਲ ਲੈ ਕੇ ਆਉਂਦੇ ਸਨ ਅਤੇ ਉਹ ਵਾਰ-ਵਾਰ ਲੋਕਾਂ ਨੂੰ ਸੰਵਿਧਾਨ ਦੀ ਕਾਪੀ ਦਿਖਾ ਕੇ ਕਹਿੰਦੇ ਸਨ ਕਿ ਭਾਜਪਾ ਇਸ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ, ਇਸ ਲਈ 2024 ਦੀ ਇਹ ਚੋਣ ਕੋਈ ਸਾਧਾਰਨ ਚੋਣ ਨਹੀਂ, ਇਹ ਚੋਣ ਸੰਵਿਧਾਨ ਨੂੰ ਬਚਾਉਣ ਦੀ ਹੈ, ਜਿਸ ’ਚ ਲੋਕ ਉਨ੍ਹਾਂ ਨੂੰ ਸਹਿਯੋਗ ਦੇਣ। ਇਸ ਦਾ ਹੀ ਅਸਰ ਰਿਹਾ ਕਿ ਪੰਜਾਬ ਦੀ ਦਲਿਤ ਵੋਟ ਕਾਂਗਰਸ ਦੇ ਪੱਖ ’ਚ ਭੁਗਤੀ। ਪੰਜਾਬ ਦੀਆਂ 4 ਰਿਜ਼ਰਵ ਸੀਟਾਂ ’ਚੋਂ ਜ਼ਿਲਾ ਫਤਿਹਗਡ਼੍ਹ ਸਾਹਿਬ ਅਤੇ ਜਲੰਧਰ ਦੀ ਸੀਟ ਕਾਂਗਰਸ ਜਿੱਤਣ ਵਿਚ ਸਫਲ ਰਹੀ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਬਚਾਇਆ ਕਾਂਗਰਸ ਦਾ ਕਿਲ੍ਹਾ! ਲੁਧਿਆਣਾ 'ਚ ਬਿੱਟੂ ਨੂੰ 20 ਹਜ਼ਾਰ ਵੋਟਾਂ ਨਾਲ ਦਿੱਤੀ ਸ਼ਿਕਸਤ

ਫਰੀਦਕੋਟ ਰਿਜ਼ਰਵ ਸੀਟ ’ਤੇ ਮੁੱਦਾ ਕੋਈ ਹੋਰ ਭਾਰੂ ਹੋ ਗਿਆ ਸੀ, ਜਿਸ ਕਾਰਨ ਕਾਂਗਰਸ ਉੱਥੇ ਕ੍ਰਿਸ਼ਮਾ ਨਹੀਂ ਕਰ ਸਕੀ। ਰਿਜ਼ਰਵੇਸ਼ਨ ਦੇ ਮੁੱਦੇ ਨੇ ਐੱਸ. ਸੀ. ਭਾਈਚਾਰੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਬੇਸ਼ੱਕ ਦੇਸ਼ ਦੇ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਨੇ ਵਾਰ-ਵਾਰ ਸਫਾਈ ਦਿੱਤੀ ਅਤੇ ਕਾਂਗਰਸ ਵੱਲੋਂ ਛੱਡੇ ਗਏ ਰਿਜ਼ਰਵੇਸ਼ਨ ਦੇ ਬ੍ਰਹਮਅਸਤਰ ਦੀ ਕਾਟ ਮੁਸਲਿਮ ਰਿਜ਼ਰਵੇਸ਼ਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਦਾ ਨਹੀਂ ਚੱਲਿਆ, ਜਿਸ ਕਰ ਕੇ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News