ਟਿਮ ਪੇਨ ਦੀ ਕਪਤਾਨੀ ਜ਼ਿਆਦਾ ਦਿਨ ਨਹੀਂ ਚੱਲਣ ਵਾਲੀ-ਸ਼ੇਨ ਵਾਰਨ

05/18/2018 4:23:27 PM

ਨਵੀਂ ਦਿੱਲੀ—ਬਾਲ ਟੈਂਪਰਿੰਗ ਦੇ ਮਾਮਲੇ ਦੇ ਬਾਅਦ ਅਸਟ੍ਰੇਲੀਆ ਦੀ ਟੀਮ ਦੇ ਕਪਤਾਨ ਬਣੇ ਟਿਮ ਪੇਨ ਚਾਹੇ ਹੀ ਆਪਣੀਆਂ ਯੋਜਨਾਵਾਂ ਦੇ ਬਾਰੇ 'ਚ ਗੱਲ ਕਰ ਰਹੇ ਹੋਣ ਪਰ ਅਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਪਤਾਨੀ ਜ਼ਿਆਦਾ ਦਿਨ ਨਹੀਂ ਚੱਲੇਗੀ।

ਹਾਲ ਹੀ 'ਚ ਅਸਟ੍ਰੇਲੀਆ ਦੇ ਟੈਲੀਕਾਸਟ ਅਧਿਕਾਰ ਹਾਸਲ ਕਰਨ ਵਾਲੇ ਫੌਕਸ ਸਪੋਰਟਸ ਦੇ ਨਾਲ ਗੱਲ ਬਾਤ ਕਰਦੇ ਹੋਏ ਵਾਰਨ ਦਾ ਕਹਿਣਾ ਹੈ,ਮੈਂ ਗਿਲਕ੍ਰਿਸਟ ਦੇ ਸਾਹਮਣੇ ਹੀ ਕਹਿਣਾ ਚਾਹੁੰਦਾ ਹਾਂ ਕਿ ਜ਼ਿਆਦਾਤਰ ਵਿਕਟਕੀਪਰ ਚੰਗੇ ਕਪਤਾਨ ਨਹੀਂ ਬਣ ਸਕਦੇ, ਮੇਰੇ ਖਿਆਲ ਨਾਲ ਵਿਕਟਕੀਪਰ ਉਪਕਪਤਾਨ ਦੇ ਤੌਰ 'ਤੇ ਸਹੀ ਹੁੰਦੇ ਹਨ ਕਪਤਾਨੀ ਦੇ ਲਈ ਨਹੀਂ।
ਉਨ੍ਹਾਂ ਦਾ ਕਹਿਣਾ ਸੀ ਕਿ, ' ਟਿਮ ਪੇਨ ਨੇ ਹਾਲਾਂਕਿ ਘੱਟ ਸਮੇਂ 'ਚ ਚੰਗਾ ਕੰਮ ਕੀਤਾ ਹੈ ਪਰ ਮੈਨੂੰ ਲਗਦਾ ਹੈ ਕਿ ਉਹ ਲੰਮੇ ਸਮੇਂ ਦੇ ਲਈ ਚੰਗੇ ਵਿਕਲਪ ਨਹੀਂ ਹਨ, ਸਾਡੇ ਲਈ ਚੰਗਾ ਗੱਲ ਇਹ ਹੈ ਕਿ ਜਸਟਿਨ ਲੈਂਗਰ ਕੋਚ ਦੇ ਤੌਰ 'ਤੇ ਮੌਜੂਦ ਹਨ। ਅੱਲਗ-ਅਲੱਗ ਫਾਰਮੈਟ 'ਚ ਅਲੱਗ ਅਲੱਗ ਕਪਤਾਨ ਬਣਾਉਣ ਦਾ ਵਿਕਲਪ ਵੀ ਅਜਮਾਇਆ ਜਾ ਸਕਦਾ ਹੈ।

ਦਰਅਸਲ ਟਿਮ ਪੇਨ ਨੂੰ ਬਾਲ ਟੈਂਪਰਿੰਗ ਦੇ ਮਾਮਲੇ ਦੇ ਬਾਅਦ ਕਪਤਾਨ ਬਣਾਇਆ ਗਿਆ ਹੈ। ਸਾਊਥ ਅਫਰੀਕਾ 'ਚ ਕੇਪਟਾਊਨ ਟੈਸਟ ਦੇ ਦੌਰਾਨ ਅਸਟ੍ਰੇਲੀਆਈ ਖਿਡਾਰੀ ਬੇਨਕ੍ਰਾਫਟ ਬਾਲ ਟੈਂਪਰਿੰਗ ਕਰਦੇ ਫੜ੍ਹੇ ਗਏ ਸਨ। ਜਿਸਦੇ ਬਾਅਦ ਇਸ ਮਾਮਲੇ ਦਾ ਮਾਸਟਰ ਮਾਈਂਡ ਡੇਵਿਡ ਵਾਰਨਰ ਅਤੇ ਕਪਤਾਨ ਸਟੀਵ ਸਮਿਥ ਨੂੰ 12 ਮਹੀਨਿਆਂ ਦੇ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੇਨਕ੍ਰਾਫਟ 'ਤੇ 9 ਮਹੀਨੇ ਦਾ ਬੈਨ ਲਗਾ ਹੈ।


Related News