ਸ਼ਾਕਿਆ ਸਭਾ ਨੇ ਦੁੱਧ ਅਤੇ ਸਬਜ਼ੀਆਂ ''ਤੇ ਲਗਾਈ ਰੋਕ ਨੂੰ ਹਟਵਾਉਣ ਦੀ ਕੀਤੀ ਮੰਗ

Wednesday, Jun 06, 2018 - 11:03 AM (IST)

ਸ਼ਾਕਿਆ ਸਭਾ ਨੇ ਦੁੱਧ ਅਤੇ ਸਬਜ਼ੀਆਂ ''ਤੇ ਲਗਾਈ ਰੋਕ ਨੂੰ ਹਟਵਾਉਣ ਦੀ ਕੀਤੀ ਮੰਗ

ਅਬੋਹਰ (ਸੁਨੀਲ) - ਕਿਸਾਨ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਤਹਿਤ ਫਲ ਸਬਜ਼ੀਆਂ ਅਤੇ ਦੁੱਧ 'ਤੇ ਸ਼ਹਿਰ 'ਚ ਲਗਾਈ ਗਈ ਰੋਕ ਦੇ ਸੰਬੰਧ 'ਚ ਪੰਜਾਬ ਸ਼ਾਕਿਆ ਮਹਾਸਭਾ ਪੰਜਾਬ ਦੇ ਮੈਬਰਾਂ ਨੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਦਿਆਂ ਇਨ੍ਹਾਂ ਵਸਤੂਆਂ 'ਤੇ ਲਗਾਈ ਰੋਕ ਨੂੰ ਹਟਵਾਉਣ ਦੀ ਮੰਗ ਕੀਤੀ। ਇਸ ਮੌਕੇ ਮਾ. ਰਾਮਚੰਦ, ਕ੍ਰਿਸ਼ਣ ਸ਼ਾਕਿਆ, ਦਲੀਪ ਕੁਮਾਰ, ਚਿਮਨ ਸਿੰਘ, ਗੱਗਨ ਮੌਜੂਦ ਸਨ।  
ਉਪਮੰਡਲ ਅਧਿਕਾਰੀ ਦਫ਼ਤਰ 'ਚ ਸੁਪਰੀਡੇਂਟ ਨੂੰ ਮੰਗ ਪੱਤਰ ਸੌਂਪਦੇ ਹੋਏ ਮਹਾਸਭਾ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ 'ਚ ਸ਼ਾਕਿਆ ਸਮਾਜ ਦੇ ਜ਼ਿਆਦਾਤਰ ਲੋਕ ਸਬਜ਼ੀ ਦੀ ਕਾਸ਼ਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਕਿਸਾਨਾਂ ਵੱਲੋਂ 1 ਜੂਨ ਤੋਂ ਕੀਤੀ ਗਈ ਹੜਤਾਲ ਦੇ ਚਲਦਿਆਂ ਸ਼ਾਕਿਆ ਸਮਾਜ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਹਾਸਭਾ ਸ਼ਾਕਿਆ ਸਮਾਜ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ, ਇਸ ਲਈ ਜਲਦੀ ਫਲ ਸਬਜ਼ੀਆਂ ਅਤੇ ਦੁੱਧ 'ਤੇ ਲਗਾਈ ਗਈ ਰੋਕ ਨੂੰ ਹਟਵਾ ਕੇ ਸ਼ਾਕਿਆ ਸਮਾਜ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ।  


Related News