ਟੀਮ ਦਾ ਮੈਚ ਦੇਖਣ ਨਹੀਂ ਆਏ ਸ਼ਾਹਰੁਖ, ਹਾਰ ਮਿਲੀ ਤਾਂ ਕੀਤਾ ਇਹ ਟਵੀਟ

05/26/2018 8:16:08 PM

ਨਵੀਂ ਦਿੱਲੀ— ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਟੀਮ ਆਈ.ਪੀ.ਐੱਲ. ਸੀਜ਼ਨ-11 ਦੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਉਸ ਨੂੰ ਸ਼ੁੱਕਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ 13 ਦੌੜਾਂ ਨਾਲ ਹਾਰ ਮਿਲੀ। ਕੋਲਕਾਤਾ ਦੇ ਮਾਲਕ ਸ਼ਾਹਰੁਖ ਖਾਨ ਟੀਮ ਦਾ ਮੁਕਾਬਲਾ ਦੇਖਣ ਨਹੀਂ ਆਏ ਅਤੇ ਉਸ ਦੀ ਜਗ੍ਹਾ ਉਸੇ ਦੇ ਬੇਟੇ ਆਰਯਨ ਅਤੇ ਪਤਨੀ ਗੌਰੀ ਪਹੁੰਚੇ ਸਨ। ਹਾਰ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਟਵਿੱਟਰ ਦੇ ਰਾਹੀਂ ਟੀਮ ਦੇ ਖ਼ਿਡਾਰੀਆਂ ਦਾ ਧੰਨਵਾਦ ਕੀਤਾ।
ਉਸ ਨੇ ਟਵੀਟ ਕਰਕੇ ਲਿਖਿਆ ਕਿ ਮੈਨੂੰ ਟਿਕਟ ਕੈਂਸਲ ਕਰਨੀ ਪਵੇਗੀ, ਪਰ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਕੀਤਾ। ਟੀਮ ਨੂੰ ਭਾਵੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਖ਼ਿਡਾਰੀਆਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਮੈਂ ਖੁਸ਼ ਹਾਂ। ਐਟਰਟੇਂਮੇਂਟ ਅਤੇ ਮਾਣ ਵਾਲੇ ਬਹੁਤ ਸਾਰੇ ਯਾਦਗਾਰ ਪਲ ਲਈ ਧੰਨਵਾਦ। ਸਾਡੀ ਇਕ ਜ਼ਬਰਦਸਤ ਟੀਮ ਹੈ।


ਫਿਲਮ ਦੀ ਸ਼ੂਟਿੰਗ 'ਚ ਵਿਅਸਤ ਹੈ ਸ਼ਾਹਰੁਖ
ਸ਼ਾਹਰੁਖ ਇਨ੍ਹਾਂ ਦਿਨਾਂ 'ਚ ਅਮਰੀਕਾ 'ਚ ਹਨ ਜਿੱਥੇ ਉਹ ਆਪਣੀ ਫਿਲਮ 'ਜੀਰੋ' ਦੀ ਸ਼ੂਟਿੰਗ 'ਚ ਵਿਅਸਤ ਹਨ। ਭਾਵੇ ਹੀ ਸ਼ਾਹਰੁਖ ਮੈਚ ਦੇਖਣ ਨਹੀਂ ਪਹੁੰਚ ਸਕੇ ਪਰ ਉਹ ਅਮਰੀਕਾ 'ਚ ਹਰ ਕੇ ਵੀ ਮੈਚ ਦੀ ਪੂਰੀ ਜਾਣਕਾਰੀ ਰੱਖ ਰਹੇ ਸਨ। ਸ਼ਾਹਰੁਖ ਦੇ ਨਾਲ ਹੀ ਉੱਥੇ ਫਿਲਮ ਦੇ ਰਾਈਟਰ-ਡਾਇਰੈਕਟਰ ਅਤੇ ਬਾਕੀ ਕਰੂ ਮੈਂਬਰ ਵੀ ਮੌਜੂਦ ਸਨ। ਕੁਲ 90 ਲੋਕਾਂ ਦੀ ਟੀਮ 27 ਅਪ੍ਰੈਲ ਦੀ ਰਾਤ ਅਮਰੀਕਾ ਰਵਾਨਾ ਹੋਈ ਸੀ। ਫਿਲਮ ਦੀ ਸ਼ੂਟਿੰਗ ਲਈ ਅਮਰੀਕਾ ਦੇ 50 ਸਥਾਨਕ ਕਰੂ ਮੈਂਬਰਸ ਨੂੰ ਹਾਇਰ ਕੀਤਾ ਗਿਆ ਹੈ। ਫਿਲਮ ਇਸ ਸਾਲ ਕ੍ਰਿਸਮਸ ਦੇ ਦਿਨ ਰਿਲੀਜ਼ ਹੋਵੇਗੀ।


Related News