ਭ੍ਰਿਸ਼ਟਾਚਾਰ ਮਾਮਲੇ ''ਚ ਖਾਲਿਦਾ ਜ਼ਿਯਾ ਨੂੰ ਮਿਲੀ ਜਮਾਨਤ

05/16/2018 11:07:02 AM

ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਯਾ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਇਕ ਮਾਮਲੇ ਵਿਚ ਬੁੱਧਵਾਰ ਨੂੰ ਜਮਾਨਤ ਦੇ ਦਿੱਤੀ। ਮੀਡੀਆ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ 72 ਸਾਲਾ ਖਾਲਿਦਾ ਲਈ ਮਾਰਚ ਵਿਚ ਦੇਸ਼ ਦੀ ਹਾਈ ਕੋਰਟ ਵੱਲੋਂ ਦਿੱਤੇ ਗਏ ਜਮਾਨਤ ਆਦੇਸ਼ ਨੂੰ ਬਰਕਰਾਰ ਰੱਖਿਆ। ਖਾਲਿਦਾ ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੀ ਮੁਖੀ ਹੈ। ਰਿਪੋਰਟ ਮੁਤਾਬਕ ਹਾਈ ਕੋਰਟ ਹੁਣ 31 ਜੁਲਾਈ ਤੱਕ ਖਾਲਿਦਾ ਦੀ ਉਸ ਅਰਜ਼ੀ 'ਤੇ ਸੁਣਵਾਈ ਕਰੇਗਾ, ਜਿਸ ਵਿਚ ਉਨ੍ਹਾਂ ਨੇ ਜ਼ਿਯਾ ਓਫੈਨਜ਼ ਟਰੱਸਟ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ 5 ਸਾਲ ਦੀ ਜੇਲ ਦੀ ਸਜ਼ਾ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। 
ਜ਼ਿਯਾ ਦੇ ਪਤੀ ਅਤੇ ਸਾਬਕਾ ਮਿਲਟਰੀ ਸ਼ਾਸਕ ਤੋਂ ਨੇਤਾ ਬਣੇ ਮਰਹੂਮ ਜ਼ਿਯਾਉਰ ਰਮਹਮਾਨ ਦੇ ਨਾਮ 'ਤੇ ਬਣੇ ਇਸ ਟਰੱਸਟ ਲਈ ਮਿਲੀ 2 ਕਰੋੜ 10 ਲੱਖ ਟਕਾ ਦੇ ਵਿਦੇਸ਼ੀ ਮਦਦ ਦੀ ਹੇਰਾਫੇਰੀ ਦੇ ਮਾਮਲੇ ਵਿਚ 8 ਫਰਵਰੀ ਨੂੰ ਬੀ. ਐੱਨ. ਪੀ. ਮੁਖੀ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸਈ। ਹਾਲਾਂਕਿ ਹਾਈ ਕੋਰਟ ਨੇ 12 ਮਾਰਚ ਨੂੰ ਉਨ੍ਹਾਂ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ ਜਿਸ ਨੂੰ ਬਾਅਦ ਵਿਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਅਤੇ ਸਰਕਾਰ ਨੇ ਚੁਣੌਤੀ ਦਿੰਦੇ ਹੋਏ ਦੇਸ਼ ਦੀ ਅਪੀਲੀ ਡਿਵੀਜ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ।


Related News