ਟਾਪਸ ਸੂਚੀ ਤੋਂ ਸਾਨੀਆ ਮਿਰਜ਼ਾ ਸਮੇਤ ਅੱਠ ਖਿਡਾਰੀ ਬਾਹਰ

05/24/2018 10:03:26 AM

ਨਵੀਂ ਦਿੱਲੀ (ਬਿਊਰੋ)— ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਪੰਜ ਪਹਿਲਵਾਨਾਂ ਅਤੇ ਦੋ ਮੁੱਕੇਬਾਜ਼ਾਂ ਸਮੇਤ ਖੇਡ ਮੰਤਰਾਲਾ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਖੇਡ ਅਥਾਰਿਟੀ ਵੱਲੋਂ ਜਾਰੀ ਸੂਚੀ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਸਾਨੀਆ ਦੇ ਬਾਹਰ ਹੋਣ ਦੀ ਉਮੀਦ ਸੀ ਕਿਉਂਕਿ ਉਹ ਮਾਂ ਬਣਨ ਵਾਲੀ ਹੈ। 

ਦੋ ਟ੍ਰੈਕ ਐਂਡ ਫੀਲਡ ਐਥਲੀਟ ਏ ਧਾਰੂਨ ਅਤੇ ਮੋਹਨ ਕੁਮਾਰ ਨੂੰ ਸਰਕਾਰ ਦੀ ਇਸ ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ। ਪ੍ਰਵੀਣ ਰਾਣਾ, ਸਤਯਵ੍ਰਤ ਕਾਦੀਆਨ, ਸੁਮਿਤ, ਲਲਿਤਾ ਅਤੇ ਸਰਿਤਾ ਪੰਜ ਪਹਿਲਾਵਨ ਹਨ ਜਿਨ੍ਹਾਂ ਨੂੰ ਸੂਚੀ ਤੋਂ ਬਾਹਰ ਕੀਤਾ ਗਿਆ ਹੈ। ਜਦਕਿ ਮੁੱਕੇਬਾਜ਼ ਐੱਲ. ਦੇਵੇਂਦਰੋ ਅਤੇ ਐੱਸ. ਸਰਜੂਬਾਲਾ 'ਤੇ ਵੀ ਗਾਜ਼ ਡਿੱਗੀ ਹੈ। 7 ਮੁਕਾਬਲਿਆਂ ਦੇ 41 ਖਿਡਾਰੀਆਂ ਨੂੰ ਓਲੰਪਿਕ ਖੇਡ ਤੱਕ ਟਾਪਸ ਦਾ ਫਾਇਦਾ ਮਿਲੇਗਾ ਜਿਸ 'ਚ 14 ਨਿਸ਼ਾਨੇਬਾਜ਼ੀ, 10 ਬੈਡਮਿੰਟਨ, 6 ਮੁੱਕੇਬਾਜ਼ੀ, ਚਾਰ ਕੁਸ਼ਤੀ ਅਤੇ 2-2 ਐਥਲੈਟਿਕਸ, ਤੀਰਅੰਦਾਜ਼ ਅਤੇ ਵੇਟਲਿਫਟਿੰਗ ਤੋਂ ਹਨ।


Related News