ਡਕੈਤੀ ਦੀ ਯੋਜਨਾ ਬਣਾਉਣ ਸਬੰਧੀ ਕੇਸ ''ਚੋਂ 11 ਬਰੀ
Friday, Jun 01, 2018 - 01:27 AM (IST)

ਪਟਿਆਲਾ(ਬਲਜਿੰਦਰ)-ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਾਲ 2014 'ਚ ਦਰਜ ਕੀਤੇ ਗਏ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਡੀ. ਪੀ. ਸਿੰਗਲਾ ਦੀ ਅਦਾਲਤ ਨੇ 11 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਵਿਚ ਦਿਲਬਰ, ਹੁਸੈਨ ਪੁੱਤਰ ਸਾਈਂ ਅਲੀ, ਸੇਵਕ ਪੁੱਤਰ ਅਜ਼ੀਜ਼, ਤੌਹੀਨ ਪੁੱਤਰ ਇਸ਼ਰਨ ਅਲੀ, ਜ਼ਿੰਦਗੀ ਪੁੱਤਰ ਮੁੰਹਮਦ ਹੁਸੈਨ, ਗੁਫਰਾਨ ਪੁੱਤਰ ਮੁੱਛਲ, ਰੋਹਿਤ ਪੁੱਤਰ ਰਣਜੀਤ ਸਿੰਘ, ਢੋਲਾ ਪੁੱਤਰ ਵਿਸ਼ਾਲ ਵਾਸੀ ਲੁਧਿਆਣਾ, ਚੰਦ ਪੁੱਤਰ ਲਿਆਕਤ ਵਾਸੀ ਉੱਤਰਾਖੰਡ, ਗੁੱਡੂਨਾਥ ਪੁੱਤਰ ਮੁੰਦਲ ਨਾਥ ਵਾਸੀ ਹਰਿਆਣਾ ਅਤੇ ਤੌਫੀਕ ਪੁੱਤਰ ਅਲੀ ਹਸਨ ਵਾਸੀ ਲੁਧਿਆਣਾ ਸ਼ਾਮਲ ਹਨ। ਉਕਤ ਮਾਮਲਾ ਥਾਣਾ ਸਨੌਰ ਦੀ ਪੁਲਸ ਵੱਲੋਂ 18 ਨਵੰਬਰ 2014 ਨੂੰ ਆਈ. ਪੀ. ਸੀ. ਦੀ ਧਾਰਾ 392, 395, 397, 458, 382, 412 ਤੇ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੁਲਸ ਦਾ ਕਹਿਣਾ ਸੀ ਕਿ ਉਕਤ ਵਿਅਕਤੀਆਂ ਵੱਲੋਂ ਇਕ ਗਿਰੋਹ ਬਣਾ ਕੇ ਡਕੈਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਸਬੰਧੀ ਬਚਾਅ ਧਿਰ ਦੇ ਵਕੀਲਾਂ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨਾਲ ਸਹਿਮਤ ਹੋਣ ਤੋਂ ਬਾਅਦ ਅਦਾਲਤ ਵੱਲੋਂ ਉਕਤ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ।