ਬਿਲਾਸਪੁਰ: ਖਤਰੇ ''ਚ ਏਸ਼ੀਆ ਦਾ ਸਭ ਤੋਂ ਉੱਚਾ ਪੁੱਲ, ਲੋਕਾਂ ''ਚ ਪੈਦਾ ਕਰ ਰਿਹਾ ਹੈ ਡਰ

Wednesday, May 09, 2018 - 05:25 PM (IST)

ਬਿਲਾਸਪੁਰ— ਏਸ਼ੀਆ ਦੇ ਸਭ ਤੋਂ ਉੱਚੇ ਪੁੱਲ 'ਤੋ ਲੋਕਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਕੰਦਰੌਰ ਪੁੱਲ 'ਚੇ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਲੋਕ ਨਿਰਮਾਣ ਵਿਭਾਗ ਦੀ ਕਾਰਜ ਪ੍ਰਣਾਲੀ 'ਤੇ ਵੀ ਸਵਾਲ ਚੁੱਕ ਰਹੇ ਹਨ। ਪੁੱਲ 'ਚ ਸੜਕ ਕਿਨਾਰੇ ਆਉਣ ਵਾਲਾ ਕੂੜਾ ਅਤੇ ਪਾਣੀ ਨਾਲ ਸ਼ਿਮਲਾ ਧਰਮਸ਼ਾਲਾ ਰਾਸ਼ਟਰੀ ਰਾਜਮਾਰਗ 103 'ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਨਾਲ ਨਾ ਸਿਰਫ ਲੋਕਾਂ ਨੂੰ ਸਗੋਂ ਪੁੱਲ ਨੂੰ ਵੀ ਨੁਕਸਾਨ ਹੈ।
ਲੋਕਾਂ 'ਚ ਅਣਹੋਣੀ ਦੇ ਡਰ ਤੋਂ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ 'ਚ ਹੋਈ ਬਾਰਸ਼ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਸਰਕਾਰ ਵੱਲੋਂ ਹਰ ਵਿਭਾਗ ਨੂੰ ਭਾਰਤੀ ਬਾਰਸ਼ ਦੀ ਸੂਚਨਾ ਦੇ ਚੱਲਦੇ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ ਪਰ ਵਿਭਾਗ ਦੇ ਅਧਿਕਾਰੀ ਇਸ ਨੂੰ ਅਣਦੇਖਿਆ ਕਰ ਰਹੇ ਹਨ, ਜਿਸ ਨਾਲ ਅਣਹੋਣੀ ਦੀ ਘਟਨਾ ਹੋਣ ਦਾ ਅੰਦਾਜ਼ਾ ਬਣਿਆ ਰਹਿੰਦਾ ਹੈ।


Related News