ਐੱਸ.ਪੀ.ਐੱਸ. ਬਰਾੜ ਨੇ ਰੈਡ ਕ੍ਰਾਸ ਸੁਸਾਇਟੀ ਦੀ ਸਾਡੀ ਰਸੋਈ ਲਈ ਦਿੱਤਾ 5100 ਦਾ ਯੋਗਦਾਨ

05/27/2018 7:09:49 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਦਰਦੀ) : ਰੈਡ ਕ੍ਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋੜਵੰਦ ਲੋਕਾਂ ਨੂੰ ਸਿਰਫ 10 ਰੁਪਏ 'ਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸਾਡੀ ਰਸੋਈ ਲਈ ਪਿੰਡ ਮਹਾਂਬੱਧਰ ਨਾਲ ਸਬੰਧਤ ਖੇਤੀ ਵਿਗਿਆਨੀ ਸਤਿੰਦਰਪਾਲ ਸਿੰਘ ਬਰਾੜ ਨੇ 5100 ਰੁਪਏ ਦਾ ਸਹਿਯੋਗ ਕੀਤਾ।
ਉਨ੍ਹਾਂ ਕਿਹਾ ਕਿ ਪਿੱੱਛਲੇ ਹਫ਼ਤੇ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਦੇ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਜ਼ਿਲਾ ਵਾਸੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਆਪਣੀਆਂ ਪਰਿਵਾਰਕ ਖੁਸ਼ੀਆਂ ਮਨਾਉਣ ਲਈ ਰੈਡ ਕ੍ਰਾਸ ਦੀ ਸਾਡੀ ਰਸੋਈ ਵਿਖੇ ਆਉਣ ਅਤੇ 5100 ਰੁਪਏ ਵਿਚ ਇਕ ਦਿਨ ਦਾ ਖਾਣਾ ਸਪੌਂਸਰ ਕਰਕੇ ਲੋੜਵੰਦ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਇਸ ਪਵਿੱਤਰ ਕਾਰਜ ਵਿਚ ਆਪਣਾ ਯੋਗਦਾਨ ਪਾਉਣ। ਜਿਸ ਤੋਂ ਪ੍ਰੇਰਿਤ ਹੋ ਕੇ ਡਾ: ਐੱਸ. ਪੀ. ਐੱਸ. ਬਰਾੜ ਨੇ ਅੱਜ ਦਾ ਖਾਣਾ ਸਪੌਂਸਰ ਕਰਦਿਆਂ 5100 ਰੁਪਏ ਦਾ ਸਹਿਯੋਗ ਕੀਤਾ। ਉਨ੍ਹਾਂ ਨੇ ਇਸ ਮੌਕੇ ਆਪ ਵੀ ਸਾਡੀ ਰਸੋਈ ਵਿਖੇ ਭੋਜਨ ਕੀਤਾ। ਇਸ ਮੌਕੇ ਸਕੱਤਰ ਰੈਡ ਕ੍ਰਾਸ ਸੁਸਾਇਟੀ ਪ੍ਰੋ: ਗੋਪਾਲ ਸਿੰਘ ਨੇ ਸਹਿਯੋਗ ਦੇਣ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਬਰਾੜ ਨੇ ਰੈਡ ਕ੍ਰਾਸ ਦੇ ਪਾਰਕ ਵਿਚ ਪੌਦਿਆਂ ਅਤੇ ਰੁੱਖਾਂ ਦੀ ਸਾਂਭ ਸੰਭਾਲ ਬਾਰੇ ਵੀ ਰੈਡ ਕ੍ਰਾਸ ਨੂੰ ਜਾਣਕਾਰੀ ਦਿੱਤੀ।  


Related News