ਸ਼ਿਵ ਸੈਨਾ ਨੇ ਫੂਕਿਆ ਖਾਲਿਸਤਾਨ ਦਾ ਪੁਤਲਾ
Sunday, May 20, 2018 - 02:18 AM (IST)

ਬਠਿੰਡਾ(ਜ.ਬ.)-ਸ਼ਿਵ ਸੈਨਾ ਪੰਜਾਬ ਨੇ ਫਾਇਰ ਬ੍ਰਿਗੇਡ ਚੌਕ ਵਿਚ ਖਾਲਿਸਤਾਨ-2020 ਮੁਹਿੰਮ ਖਿਲਾਫ ਖਾਲਿਸਤਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਿਵ ਸੈਨਾ ਨੇ ਰਾਸ਼ਟਰੀ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਤੇ ਜ਼ਿਲਾ ਪ੍ਰਧਾਨ ਸੁਖਜੀਤ ਬਾਹੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਅੱਤਵਾਦ ਦਾ ਕਹਿਰ ਝੱਲ ਚੁੱਕੇ ਹਨ ਤੇ ਹੁਣ ਕੁਝ ਪੰਜਾਬ ਵਿਰੋਧੀ ਤਾਕਤਾਂ ਫਿਰ ਤੋਂ ਪ੍ਰਦੇਸ਼ ਨੂੰ ਅੱਤਵਾਦ ਦੀ ਭੱਠੀ 'ਚ ਸਾੜਨਾ ਚਾਹੁੰਦੀਆਂ ਹਨ। ਇਸ ਲਈ ਖਾਲਿਸਤਾਨ-2020 ਤਹਿਤ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਕੁਝ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਹਿੰਦੂ-ਸਿੱਖ ਏਕਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਵੀ ਹੱਥ ਮਿਲਾਏ ਹੋਏ ਹਨ ਜੋ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਾਂਤੀ ਲਈ ਖਤਰਾ ਬਣ ਰਹੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਿਵ ਸੈਨਾ ਆਗੂ ਗੌਰਵ ਸ਼ਰਮਾ, ਮਣੀਕਾਂਤ ਸਿੰਗਲਾ, ਅਰਪਣ ਗੁਪਤਾ, ਪ੍ਰਿੰਸ ਸੇਠੀ, ਭਾਰਤ ਭੂਸ਼ਣ ਕਾਕ, ਸਤਿੰਦਰ ਕੁਮਾਰ, ਰਾਹੁਲ ਅਰੋੜਾ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।