ਬਿਜਲੀ ਮੁਲਾਜ਼ਮਾਂ ਨੇ ਚੇਅਰਮੈਨ ਦਾ ਪੁਤਲਾ ਫੂਕਿਆ

Sunday, May 20, 2018 - 05:31 AM (IST)

ਬਿਜਲੀ ਮੁਲਾਜ਼ਮਾਂ ਨੇ ਚੇਅਰਮੈਨ ਦਾ ਪੁਤਲਾ ਫੂਕਿਆ

ਤਰਨਤਾਰਨ, (ਆਹਲੂਵਾਲੀਆ)- ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਲ ਪ੍ਰਧਾਨ ਦੀਪਕ ਕੁਮਾਰ, ਸਬ ਅਰਬਨ ਤਰਨਤਾਰਨ ਪ੍ਰਧਾਨ ਕਰਮ ਸਿੰਘ, ਆਗੂ ਹਰਬੰਸ ਸਿੰਘ ਆਸਲ, ਹੀਰਾ ਸਿੰਘ ਭਿੱਖੀਵਿੰਡ, ਸਿਟੀ ਮੰਡਲ ਤਰਨਤਾਰਨ ਸਕੱਤਰ ਸਰਦੂਲ ਸਿੰਘ, ਅਵਤਾਰ ਸਿੰਘ ਕੈਰੋਂ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੇਜਮੈਂਟ ਵੱਲੋਂ ਮੰਨੀਆਂ ਹੋਈਆਂ ਹੱਕੀ ਮੰਗਾਂ ਜਿਵੇਂ ਕਿ ਪੇ ਬੈਂਡ, 23 ਸਾਲ ਸਕੇਲ, ਪੱਦ Àੁੱਨਤੀਆਂ ਆਦਿ ਕਰਨੀਆਂ ਨੂੰ ਲਾਗੂ ਨਾ ਕਰਨ ਕਰਕੇ ਪਾਵਰਕਾਮ ਦੀ ਮੈਨੇਜਮੈਂਟ ਦਾ ਵਿਰੋਧ ਕੀਤਾ ਗਿਆ। ਆਗੂਆਂ ਨੇ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਤਾਂ ਮੈਨੇਜਮੈਂਟ ਖਿਲਾਫ ਜਥੇਬੰਦੀ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ।


Related News