ਬੱਸ ਇਕ ਟੀਕੇ ਨਾਲ ਖਤਮ ਹੋਵੇਗਾ ਪੋਲੀਓ

05/22/2018 4:48:34 PM

ਬੋਸਟਨ (ਭਾਸ਼ਾ)- ਐਮ.ਆਈ.ਟੀ. ਦੇ ਵਿਗਿਆਨੀਆਂ ਨੇ ਇਕ ਅਜਿਹਾ ਨੈਨੋਪਾਟਕਲ ਟੀਕਾ ਇਜਾਦ ਕੀਤਾ ਹੈ, ਜੋ ਦੁਨੀਆ ਭਰ ਤੋਂ ਪੋਲੀਓ ਨੂੰ ਖਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਇਕ ਹੀ ਸੂਈ ਨਾਲ ਇਸ ਟੀਕੇ ਦੀਆਂ ਕਈ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ। ਪਾਕਿਸਤਾਨ ਸਣੇ ਵੈਸੇ ਹੋਰ ਦੇਸ਼ਾਂ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਜਿਥੇ ਅਜੇ ਵੀ ਇਹ ਬੀਮਾਰੀ ਹੈ, ਉਥੋਂ ਦੇ ਬੱਚਿਆਂ ਨੂੰ ਇਸ ਟੀਕੇ ਦੀ ਮਦਦ ਨਾਲ ਇਸ ਬੀਮਾਰੀ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ। ਅਮਰੀਕਾ ਬੀਮਾਰੀ ਕੰਟਰੋਲ ਕੇਂਦਰ (ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ) ਮੁਤਾਬਕ ਦੁਨੀਆ ਭਰ ਵਿਚ ਪੋਲੀਓ ਦੇ ਕਈ ਮਾਮਲਿਆਂ ਵਿਚ ਸਾਲ 1988 ਤੋਂ 2013 ਦਰਮਿਆਨ 99 ਫੀਸਦੀ ਕਮੀ ਆਈ ਹੈ ਪਰ ਇਹ ਬੀਮਾਰੀ ਅਜੇ ਵੀ ਦੁਨੀਆਂ ਤੋਂ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋ ਸਕੀ ਹੈ। ਇਸ ਬੀਮਾਰੀ ਨਾਲ ਅਜੇ ਵੀ ਉਨ੍ਹਾਂ ਇਲਾਕਿਆਂ ਦੇ ਬੱਚੇ ਜੂਝ ਰਹੇ ਹਨ ਜਾਂ ਪੀੜਤ ਹਨ, ਜੋ ਦੂਰ-ਦੁਰਾਡੇ ਸਥਿਤ ਹਨ ਅਤੇ ਉਨ੍ਹਾਂ ਤੱਕ ਪਹੁੰਚਣ ਵਿਚ ਸਮੱਸਿਆ ਆਉਂਦੀ ਹੋਵੇ। ਬੱਚਿਆਂ ਨੂੰ ਅਜੇ ਪੋਲੀਓ ਦੀਆਂ ਦੋ ਤੋਂ ਚਾਰ ਸੂਈਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਬੀਮਾਰੀ ਨਾਲ ਲੜਣ ਵਿਚ ਉਨ੍ਹਾਂ ਦੇ ਸਰੀਰ ਦੀ ਸਮਰੱਥਾ ਮਜ਼ਬੂਤ ਹੋਵੇ। ਅਮਰੀਕਾ ਦੇ ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਐਨ. ਜੈਕਲੇਨੇਕ ਨੇ ਦੱਸਿਆ ਕਿ ਸਿਰਫ ਇਕ ਵਾਰ ਸੂਈ ਲਗਾ ਕੇ ਹੀ ਟੀਕੇ ਦੀ ਪੂਰੀ ਖੁਰਾਕ ਦੇਣ ਨਾਲ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਮਦਦ ਮਿਲੇਗੀ।


Related News