ਫਗਵਾੜਾ ਦੇ ਮੁੰਡਿਆਂ ਨੇ ICSE ਦੀ ਬੋਰਡ ਪ੍ਰੀਖਿਆ ''ਚ ਮਾਰੀ ਬਾਜੀ
Tuesday, May 15, 2018 - 12:43 AM (IST)

ਫਗਵਾੜਾ (ਜਲੋਟਾ)— ਆਈ.ਸੀ.ਐੱਸ.ਸੀ. ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ 'ਚ ਸੈਂਟ ਜੋਸਫ ਕਾਨਵੈਂਟ ਸਕੂਲ ਫਗਵਾੜਾ ਦੇ ਵਿਦਿਆਰਥੀ ਸੋਮਰਾ ਨੇ 95 ਫੀਸਦੀ ਅੰਕ ਹਾਸਲ ਕਰ ਫਗਵਾੜਾ ਸ਼ਹਿਰ 'ਚ ਟਾਪ ਕੀਤਾ ਹੈ। ਇਸ ਦੇ ਨਾਲ ਸਕੂਲ ਦੇ ਅੰਮ੍ਰਿਤਪ੍ਰੀਤ ਸਿੰਘ ਨੇ 94.8 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਤੇ ਕੁਣਾਲ ਸ਼ਰਮਾ ਨੇ 94 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਸੈਂਟ ਜੋਸਫ ਕਾਨਵੈਂਟ ਸਕੂਲ ਫਗਵਾੜਾ ਦੀ ਪ੍ਰਿੰਸੀਪਲ ਸਿਸਟਰ ਐਨੇਟ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਦੇ ਕੁਲ 125 ਵਿਦਿਆਰਥੀਆਂ ਵੱਲੋਂ ਆਈ.ਸੀ.ਐੱਸ.ਈ. ਦੀ ਬੋਰਡ ਪ੍ਰੀਖਿਆ ਦਿੱਤੀ ਗਈ ਸੀ, ਜਿਸ 'ਚ ਸਾਰੇ ਵਿਦਿਆਰਥੀ ਸਫਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ 11 ਵਿਦਿਆਰਥੀਆਂ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ। ਜਦਕਿ 36 ਵਿਦਿਆਰਥੀਆਂ ਨੇ 80 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਉਥੇ ਹੀ 42 ਵਿਦਿਆਰਥੀਆਂ ਨੇ 70 ਫੀਸਦੀ, 30 ਵਿਦਿਆਰਥੀਆਂ ਨੇ 60 ਫੀਸਦੀ ਤੋਂ ਜ਼ਿਆਦਾ ਅੰਕ ਤੇ 6 ਵਿਦਿਆਰਥੀਆਂ ਨੇ 50 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ।