ਪਾਕਿਸਤਾਨ ਦੀ ਗੋਲੀਬਾਰੀ ''ਚ ਬੱਚੇ ਦੀ ਮੌਤ, ਕੇਂਦਰੀ ਮੰਤਰੀ ਬੋਲੇ-ਇਸ ਹਰਕਤ ਦਾ ਜਵਾਬ ਦਵਾਂਗੇ

05/22/2018 1:19:12 PM

ਨਵੀਂ ਦਿੱਲੀ— ਪਾਕਿਸਤਾਨੀ ਸੈਨਿਕਾਂ ਵੱਲੋਂ ਸੀਮਾ 'ਤੇ ਲਗਾਤਾਰ ਜੰਗਬੰਦੀ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇਸ ਗੋਲੀਬਾਰੀ 'ਚ 8 ਮਹੀਨੇ ਦੇ ਮਾਸੂਮ ਦੀ ਮੌਤ ਹੋ ਗਈ। ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਸਖ਼ਤ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਦੁਨੀਆਂ ਨੇ ਦੇਖਿਆ ਹੈ। ਪਾਕਿਸਤਾਨ ਦੀ ਇਸ ਹਰਕਤ ਦਾ ਜਵਾਬ ਦਿੱਤਾ ਜਾਵੇਗਾ। ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਅਤੇ ਦੁਨੀਆਂ ਨੇ ਇਸ ਘਟਨਾ ਨੂੰ ਦੇਖਿਆ, ਇਹ ਬਹੁਤ ਦੁੱਖਦ ਹੈ। ਸਾਡੇ ਸੈਨਿਕ ਸ਼ਾਂਤ ਨਹੀਂ ਬੈਠਣਗੇ, ਇਸ ਦਾ ਉਹ ਵਧੀਆ ਤਰੀਕੇ ਨਾਲ ਜਵਾਬ ਦੇਣਗੇ। 
8 ਮਹੀਨੇ ਦਾ ਨਿਤਿਨ ਕੁਮਾਰ ਕੰਟਰੋਲ ਰੇਖਾ 'ਤੇ ਪੱਲਨਵਾਲਾ ਸੈਕਟਰ 'ਚ ਆਪਣੇ ਘਰ ਦੇ ਬਾਹਰ ਆਪਣੇ ਪਰਿਵਾਰ ਨਾਲ ਸੋ ਰਿਹਾ ਸੀ ਜਦੋਂ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਸੈਨਿਕਾਂ ਨੇ ਜੰਮੂ ਜ਼ਿਲੇ 'ਚ ਸੀਮਾ ਚੌਕੀਆਂ ਅਤੇ ਪਿੰਡਾਂ ਨੂੰ ਮੋਰਟਾਰ ਦੇ ਗੋਲਿਆਂ ਅਤੇ ਛੋਟੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ। ਇਸ ਗੋਲੀਬਾਰੀ 'ਚ 8 ਮਹੀਨੇ ਦੇ ਨਿਤਿਨ ਦੀ ਮੌਤ ਹੋ ਗਈ। 


ਜੰਮੂ ਕਸ਼ਮੀਰ ਦੇ ਅਰਨੀਆ, ਆਰ.ਐਸ ਪੁਰਾ ਅਤੇ ਰਾਮਗੜ੍ਹ ਸੈਕਟਰ 'ਚ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਬੀ.ਐਸ.ਐਲ ਵੱਲੋਂ ਇਸ ਦਾ ਜਵਾਬ ਦਿੱਤਾ ਜਾਵੇਗਾ। ਇਸ ਗੋਲੀਬਾਰੀ ਦੇ ਚੱਲਦੇ ਸੀਮਾ ਦੇ ਨਾਲ ਲੱਗਦੇ ਪਿੰਡ ਦੇ ਲੋਕ ਪ੍ਰਭਾਵਿਤ ਹੋਏ ਹਨ। ਆਤੰਕੀ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ, ਇਸ ਦੇ ਲਈ ਸੈਨਾ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਘਾਟੀ ਤੋਂ 100 ਤੋਂ ਜ਼ਿਆਦਾ ਪਿੰਡਾਂ ਨੂੰ ਸੈਨਾ ਨੇ ਖਾਲੀ ਕਰਵਾ ਦਿੱਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ। 
ਜੰਮੂ ਕਸ਼ਮੀਰ ਦੀ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਵੀ ਪਾਕਿਸਤਾਨ ਵੱਲੋਂ ਹੋ ਰਹੀ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਦੁੱਖ ਭਰਿਆ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਅਜਿਹੇ ਸਮੇਂ 'ਚ ਹੋਈ ਜਦੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਇਆ ਅਤੇ ਰਾਜ ਦੇ ਲੋਕਾਂ ਨੇ ਪਾਕਿਸਤਾਨ ਮਹੀਨੇ 'ਚ ਰਾਜ 'ਚ ਸੁਰੱਖਿਆ ਸੰਬੰਧੀ ਮੁਹਿੰਮਾਂ 'ਤੇ ਇਕ ਤਰਫਾ ਰੋਕ ਦੀ ਕੇਂਦਰ ਸਰਕਾਰ ਦੇ ਐਲਾਨ ਦੇ ਬਾਅਦ ਰਾਹਤ ਦਾ ਸਾਹ ਲਿਆ ਸੀ।


Related News