ਜੰਮੂ ਕਸ਼ਮੀਰ : ਉੜੀ ''ਚ ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ, ਭਾਰੀ ਮਸ਼ੀਨਗਨ ਨਾਲ ਗੋਲੀਬਾਰੀ

05/24/2018 12:27:01 PM

ਜੰਮੂ— ਜੰਮੂ ਕਸ਼ਮੀਰ 'ਚ ਪਾਕਿਸਤਾਨ ਨੇ ਇਕ ਵਾਰ ਫਿਰ ਕੰਟਰੋਲ ਰੇਖਾ ਨਜ਼ਦੀਕ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਬਿਨਾਂ ਕਿਸੇ ਉਕਸਾਏ ਦੇ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਬਾਰਾਮੁੱਲਾ ਜ਼ਿਲੇ ਦੇ ਉੜੀ ਸੈਕਟਰ 'ਚ ਪਾਕਿਸਤਾਨੀ ਸੁਰੱਖਿਆ ਫੋਰਸ ਨੇ ਭਾਰੀ ਗੋਲੀਬਾਰੀ ਕੀਤੀ ਹੈ। ਭਾਰਤੀ ਜਵਾਨਾਂ ਨੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਬੁੱਧਵਾਰ ਦੇਰ ਰਾਤ ਉੜੀ ਸੈਕਟਰ ਦੇ ਕਮਲਕੂਟ ਇਲਾਕੇ 'ਚ ਪਾਕਿਸਤਾਨ ਫੌਜ ਨੇ ਜੰਗਬੰਦੀ ਦਾ ਉਲੰਘਣਾ ਕਰਦੇ ਹੋਏ ਭਾਰੀ ਮਸ਼ੀਨਗਨ ਅਤੇ ਮੋਰਟਾਰ ਨਾਲ ਫਾਈਰਿੰਗ ਕੀਤੀ।
ਪਾਕਿਸਤਾਨੀ ਸੈਨਿਕਾਂ ਵੱਲੋਂ ਜੰਮੂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਕੀਤੀ ਜਾ ਰਹੀ ਗੋਲੀਬਾਰੀ 'ਚ ਬੁੱਧਵਾਰ ਨੂੰ 4 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਸਾਂਬਾ ਸੈਕਟਰ 'ਚ ਤਿੰਨ ਨਾਗਰਿਕਾਂ ਨੂੰ ਜਾਨ ਗੁਆਣੀ ਪਈ ਸੀ। ਨਾਲ ਹੀ ਗੋਲੀਬਾਰੀ ਦੇ ਕਾਰਨ ਦਹਿਸ਼ਤ 'ਚ ਜੀਅ ਰਹੇ ਸਰਹੱਦੀ ਪਿੰਡਾਂ ਚੋਂ 40 ਹਜ਼ਾਰ ਲੋਕ ਆਪਣੇ ਘਰ ਛੱਡਣ 'ਚ ਮਜ਼ਬੂਰ ਹੋ ਗਏ ਹਨ।


Related News