ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਨੇ ਕੀਤੀ ਨਾਅਰੇਬਾਜ਼ੀ

Sunday, May 20, 2018 - 01:57 AM (IST)

ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਨੇ ਕੀਤੀ ਨਾਅਰੇਬਾਜ਼ੀ

 ਬਾਘਾਪੁਰਾਨਾ,  (ਰਾਕੇਸ਼)-  ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਬਾਘਾਪੁਰਾਣਾ ਦੇ ਬਿਜਲੀ ਕਾਮਿਅਾਂ ਨੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਡਵੀਜ਼ਨ ਬਾਘਾਪੁਰਾਣਾ ਅੱਗੇ ਅਰਥੀ ਸਾਡ਼ ਕੇ ਰੋਸ ਮੁਜ਼ਾਹਰਾ ਕੀਤਾ। ਸਮੂਹ ਬਿਜਲੀ ਕਾਮਿਆਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ’ਚ ਪਾਵਰਕਾਮ ਦੀ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼  ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਸਮੂਹ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਵਰਕ ਟੂ ਰੂਲ ਸ਼ੁਰੂ ਕਰਨ ਦਾ ਐਲਾਨ ਕੀਤਾ।
 ਇਸ ਮੌਕੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਦੇ ਆਗੂ, ਟੈਕਨੀਕਲ ਸਰਵਿਸਜ਼ ਯੂਨੀਅਨ, ਜੇ. ਈ. ਕੌਂਸਲ, ਐੱਮ. ਐੱਸ. ਯੂ. ਅਤੇ ਆਈ. ਟੀ. ਆਈ. ਐਸੋਸੀਏਸ਼ਨ ਸਮੇਤ ਸਮੁੱਚੀ ਜਥੇਬੰਦੀਆਂ ਨੇ ਇਸ ਰੋਸ ਰੈਲੀ ’ਚ ਹਿੱਸਾ ਲਿਆ ਅਤੇ ਸਰਕਾਰ  ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਸਵੀਰ ਸਿੰਘ ਬਰਾਡ਼ ਆਲਮ ਵਾਲਾ ਕਲਾਂ, ਨਛੱਤਰ ਸਿੰਘ ਰਣੀਆਂ ਬਲਵਿੰਦਰ ਸਿੰਘ ਰਾਜੇਆਣਾ, ਸੁਖਪ੍ਰੀਤ ਸਿੰਘ, ਪਾਲ ਸਿੰਘ ਰਾਊਕੇ, ਮਹਿੰਦਰ ਸਿੰਘ ਭੋਲਾ, ਗੁਰਮੇਲ ਸਿੰਘ ਬਰਾਡ਼ ਰਾਜੇਆਣਾ, ਅਵਤਾਰ ਸਿੰਘ ਘੋਲੀਆਂ, ਦਲਜੀਤ ਕੁਮਾਰ ਸ਼ਰਮਾ, ਜਸਵੰਤ ਸਿੰਘ ਬਿਲਾਸਪੁਰ, ਸੁਰਜੀਤ ਸਿੰਘ ਸਮਾਧ ਭਾਈ ਅਤੇ ਅਨੇਕਾਂ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਖਾਲੀ ਪੋਸਟਾਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਬਿਜਲੀ ਦੀ ਸਪਲਾਈ ਖਪਤਕਾਰਾਂ ਨੂੰ ਨਿਰਵਿਘਨ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸੰਘਰਸ਼ ਦੌਰਾਨ ਸਪਲਾਈ ’ਚ ਵਿਘਨ ਪੈਂਦਾ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।


Related News