ਇਕਤਰਫਾ ਪਿਆਰ ''ਚ ਜਲਦੀ ਪੈ ਜਾਂਦੇ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ

05/14/2018 11:17:00 AM

ਨਵੀਂ ਦਿੱਲੀ— ਪਿਆਰ 'ਚ ਪੈਣ ਦੇ ਬਾਅਦ ਹਰ ਕੋਈ ਖੁਦ ਨੂੰ ਖੁਸ਼ਨਸੀਬ ਸਮਝਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਸ ਨਾਲ ਪਿਆਰ ਕਰੋ ਉਹ ਵੀ ਤੁਹਾਨੂੰ ਪਸੰਦ ਕਰੇ। ਲੜਕਾ ਹੋਵੇ ਜਾਂ ਲੜਕੀ, ਅੱਜਕਲ ਜ਼ਿਆਦਾਤਰ ਲੋਕ ਇਕਤਰਫਾ ਪਿਆਰ 'ਚ ਪੈ ਜਾਂਦੇ ਹਨ ਪਰ ਕੁਝ ਲੋਕ ਚਾਹ ਕੇ ਵੀ ਸਾਹਮਣੇ ਵਾਲੇ ਨੂੰ ਆਪਣੀਆਂ ਭਾਵਨਾਵਾਂ ਨਹੀਂ ਦੱਸ ਪਾਉਂਦੇ ਅਤੇ ਇਕਤਰਫਾ ਪਿਆਰ 'ਚ ਹੀ ਖੁਸ਼ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਰਾਸ਼ੀਆਂ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇਕਤਰਫਾ ਪਿਆਰ 'ਚ ਜਲਦੀ ਪੈ ਜਾਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿਸ ਰਾਸ਼ੀ ਦੇ ਲੋਕ ਇਕਤਰਫਾ ਇਸ਼ਕ 'ਚ ਜਲਦੀ ਪੈ ਜਾਂਦੇ ਹਨ।
1. ਮੇਖ ਰਾਸ਼ੀ
ਮੇਖ ਰਾਸ਼ੀ ਦੇ ਲੋਕ ਬਹੁਤ ਜਲਦੀ ਪਿਆਰ 'ਚ ਪੈ ਜਾਂਦੇ ਹਨ। ਇਹ ਲੋਕ ਇੰਨੇ ਜ਼ਿਆਦਾ ਸੈਂਸਿਟਿਵ ਹੁੰਦੇ ਹਨ ਜੋ ਕੋਈ ਵੀ ਇਨ੍ਹਾਂ ਨਾਲ ਚੰਗਾ ਵਿਵਹਾਰ ਕਰਦਾ ਹੈ ਇਹ ਉਸ ਨੂੰ ਪਸੰਦ ਕਰਨ ਲੱਗ ਜਾਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਗਲਤ ਵਿਅਕਤੀ ਨਾਲ ਪਿਆਰ ਹੋ ਜਾਂਦਾ ਹੈ। ਇਸ ਦੇ ਬਾਵਜੂਦ ਵੀ ਇਹ ਲੋਕ ਉਸ ਵਿਅਕਤੀ ਨੂੰ ਦਿਲ ਦੇ ਬੈਠਦੇ ਹਨ ਅਤੇ ਬਾਅਦ 'ਚ ਇਨ੍ਹਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ।
2. ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਨੂੰ ਪਿਆਰ 'ਚ ਦਿਲਫੇਂਕ ਕਿਹਾ ਜਾਂਦਾ ਹੈ। ਇਹ ਕਿਸੇ ਦੇ ਵੀ ਪ੍ਰਤੀ ਬਹੁਤ ਜਲਦੀ ਆਕਰਸ਼ਤ ਹੋ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਕਿਸੇ ਨੂੰ ਵੀ ਕੋਈ ਗੱਲ ਚੰਗੀ ਲੱਗਣ 'ਤੇ ਇਹ ਉਸ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਨ। ਨਾਲ ਹੀ ਭਵਿੱਖ 'ਚ ਉਸ ਦੇ ਨਾਲ ਹੋਣ ਦੇ ਸੁਪਨੇ ਵੀ ਸਜਾਉਣ ਲੱਗਦੇ ਹਨ। ਇਸ ਰਾਸ਼ੀ ਦੇ ਲੋਕ ਇਕਤਰਫਾ ਪਿਆਰ 'ਤੇ ਯਕੀਨ ਰੱਖਦੇ ਹਨ।
3. ਕਰਕ ਰਾਸ਼ੀ
ਇਸ ਰਾਸ਼ੀ ਦੇ ਲੋਕ ਕਿਸੇ 'ਤੇ ਵੀ ਆਸਾਨੀ ਨਾਲ ਵਿਸ਼ਵਾਸ ਕਰ ਲੈਂਦੇ ਹਨ। ਇਹ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸਜਗ ਹੁੰਦੇ ਹਨ। ਇਹੀ ਕਾਰਨ ਹੈ ਕਿ ਪਿਆਰ 'ਚ ਪੈਣ ਦੇ ਬਾਅਦ ਇਹ ਉਸ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਨ੍ਹਾਂ ਦਾ ਪਿਆਰ ਇਕਤਰਫਾ ਹੁੰਦਾ ਹੈ।
4. ਕੰਨਿਆ ਰਾਸ਼ੀ
ਪਿਆਰ ਦੇ ਮਾਮਲੇ 'ਚ ਕੰਨਿਆ ਰਾਸ਼ੀ ਦੇ ਲੋਕ ਸਭ ਤੋਂ ਵੱਖ ਹੁੰਦੇ ਹਨ। ਇਸ ਰਾਸ਼ੀ ਦੇ ਲੋਕ ਇਕਤਰਫਾ ਪਿਆਰ 'ਚ ਹੀ ਕਮਫਰਟੇਬਲ ਹੁੰਦੇ ਹਨ ਅਤੇ ਸਾਹਮਣੇ ਵਾਲੇ ਨਾਲ ਆਪਣੀ ਭਾਵਨਾਵਾਂ ਸ਼ੇਅਰ ਕਰਨ ਤੋਂ ਘਬਰਾਉਂਦੇ ਹਨ। ਇਹ ਆਪਣੇ ਗੱਲ ਨੂੰ ਮਨ 'ਚ ਲੁਕਾ ਕੇ ਰੱਖਦੇ ਹਨ।
5. ਕੁੰਭ ਰਾਸ਼ੀ
ਇਸ ਰਾਸ਼ੀ ਦੇ ਲੋਕ ਆਕਰਸ਼ਨ ਦਿੱਖਣ ਲਈ ਲੋਕਾਂ ਦੇ ਪਿਆਰ 'ਚ ਜਲਦੀ ਪੈ ਜਾਂਦੇ ਹਨ। ਇਹ ਲੋਕ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਇਨ੍ਹਾਂ ਨੂੰ ਪਿਆਰ ਇਕਤਰਫਾ ਹੀ ਹੁੰਦਾ ਹੈ। ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣਾ ਇਸ ਲਈ ਮੁਸ਼ਕਿਲ ਹੁੰਦਾ ਹੈ।
6. ਮੀਨ ਰਾਸ਼ੀ
ਇਸ ਰਾਸ਼ੀ ਦੇ ਲੋਕ ਕਿਸੇ 'ਤੇ ਵੀ ਭਰੋਸਾ ਕਰ ਲੈਂਦੇ ਹਨ। ਲੋਕਾਂ ਦੀ ਸੋਚ ਅਤੇ ਕਮਫਰਟੇਬਲ ਹੋਣ ਵਾਲੇ ਵਿਅਕਤੀ ਨਾਲ ਮੀਨ ਰਾਸ਼ੀ ਦੇ ਲੋਕ ਬਹੁਤ ਜਲਦੀ ਜੁੜ੍ਹ ਜਾਂਦੇ ਹਨ ਅਤੇ ਹੌਲੀ-ਹੌਲੀ ਇਹ ਇਕਤਰਫਾ ਪਿਆਰ 'ਚ ਪੈ ਜਾਂਦੇ ਹਨ।


Related News