ਸੜਕ ਹਾਦਸੇ ''ਚ ਇੱਕ ਦੀ ਮੌਤ

Saturday, Jun 02, 2018 - 06:03 PM (IST)

ਸੜਕ ਹਾਦਸੇ ''ਚ ਇੱਕ ਦੀ ਮੌਤ

ਭੀਖੀ (ਸੰਦੀਪ)- ਬੀਤੀ ਰਾਤ ਸਥਾਨਕ ਸ਼ਹਿਰ ਦੀ ਸੁਨਾਮ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਹਰਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਭੀਖੀ ਬੀਤੀ ਰਾਤ ਚੀਮਾਂ ਮੰਡੀ ਤੋਂ ਭੀਖੀ ਵੱਲ ਆ ਰਿਹਾ ਸੀ ਕਿ ਸਥਾਨਕ ਗਊਸ਼ਾਲਾ ਨੇੜੇ ਅਚਾਨਕ ਉਸਦਾ ਮੋਟਰਸਾਇਕਲ ਮੂਹਰੇ ਖੜ੍ਹੀ ਟਰਾਲੀ 'ਚ ਵੱਜਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਭੀਖੀ ਲਿਆਂਦਾ ਗਿਆ, ਜਿਥੋਂ ਉਸ ਨੂੰ ਮਾਨਸਾ ਰੈਫਰ ਕਰ ਦਿੱਤਾ ਪਰ ਉਸ ਦੀ ਮੌਤ ਹੋ ਗਈ । ਭੀਖੀ ਪੁਲਸ ਨੇ 174 ਦੀ ਕਾਰਵਾਈ ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ ।


Related News