ਹਾਫਿਜ਼ ਨੂੰ ਲੈ ਕੇ ਚੀਨ ਨਾਲ ਕੋਈ ਗੱਲਬਾਤ ਨਹੀਂ  : ਅੱਬਾਸੀ

05/25/2018 9:21:02 PM

ਕਰਾਚੀ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਫਿਜ਼ ਸਈਦ ਨੂੰ ਲੈ ਕੇ ਚੀਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਹੈ। ਅੱਬਾਸੀ ਨੇ ਵੀਰਵਾਰ ਨੂੰ ਦੱਸਿਆ ਕਿ ਚੀਨੀ ਅਧਿਕਾਰੀਆਂ ਨਾਲ ਜਮਾਦ-ਉਦ-ਦਾਅਵਾ ਮੁਖੀ ਹਾਫਿਜ਼ ਬਾਰੇ ਗੱਲ ਕਰਨ ਲਈ ਬੋਆਓ ਫੋਰਮ ਸਹੀ ਪਲੇਟਫਾਰਮ ਨਹੀਂ ਸੀ।
ਪਾਕਿਸਤਾਨੀ ਨਿਊਜ਼ ਚੈਨਲ ਜਿਓ ਟੀ.ਵੀ. ਮੁਤਾਬਕ, ਅੱਬਾਸੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਬੋਆਓ ਫੋਰਮ 'ਚ ਹਿੱਸਾ ਲੈਣ ਤੋਂ ਪਹਿਲਾਂ ਵੀ ਹਾਫਿਜ਼ ਦੇ ਮੁੱਦੇ 'ਤੇ ਚੀਨ ਨਾਲ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀ ਰਿਪੋਰਟ ਆਈ ਸੀ ਕਿ ਬੋਆਓ ਫੋਰਮ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਫਿਜ਼ ਨੂੰ ਕਿਸੇ ਹੋਰ ਦੇਸ਼ 'ਚ ਭੇਜਣ ਦਾ ਸੁਝਾਅ ਦਿੱਤਾ ਹੈ।
ਦੱਸ ਦਈਏ ਕਿ ਹਾਫਿਜ਼ ਸਈਦ 2008 'ਚ ਹੋਏ ਮੁੰਬਈ ਹਮਲਿਆਂ ਦਾ ਮਾਸਟਰਮਾਇੰਡ ਹੈ। ਇਨ੍ਹਾਂ ਹਮਲਿਆਂ ਨੂੰ ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ, ਜਿਸ ਦੇ ਕਾਰਨ 166 ਲੋਕ ਮਾਰੇ ਗਏ ਸਨ ਤੇ 300 ਤੋਂ ਜ਼ਿਆਦਾ ਜ਼ਖਮੀ ਹੋਏ ਸਨ।


Related News