ਸਰਹੱਦ ''ਤੇ ਪਾਕਿ ਦੀ ਗੋਲੀਬਾਰੀ ਦੇ ਕਾਰਨ ਤਣਾਅ, ਮਹਿਬੂਬਾ ਨੇ ਹਾਲਾਤਾਂ ਦੀ ਕੀਤੀ ਸਮੀਖਿਆ

05/22/2018 11:07:13 AM

ਸ਼੍ਰੀਨਗਰ— ਜੰਮੂ ਅਤੇ ਕਸ਼ਮੀਰ ਦੇ ਅਰਨੀਆ ਸੈਕਟਰ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਕਾਰਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ 'ਚ ਅਰਨੀਆ ਦੇ ਤਮਾਮ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੋਮਵਾਰ ਸਵੇਰੇ ਪਾਕਿਸਤਾਨ ਵੱਲੋਂ ਹੋਈ ਭਾਰੀ ਗੋਲੀਬਾਰੀ 'ਚ ਹੁਣ ਤੱਕ 6 ਲੋਕਾਂ ਦੀ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀ ਲੋਕਾਂ 'ਚ ਇਕ ਸਪੈਸ਼ਲ ਪੁਲਸ ਅਧਿਕਾਰੀ (ਐੈੱਸ.ਐੈੱਚ.ਓ.) ਅਤੇ ਇਕ ਮਹਿਲਾ ਸਮੇਤ ਪੰਜ ਨਾਗਰਿਕ ਸ਼ਾਮਲ ਹਨ।


ਮਿਲੀ ਜਾਣਕਾਰੀ ਅਨੁਸਾਰ, ਕੰਟਰੋਲ ਰੇਖਾ 'ਤੇ ਹੋਈ ਜੰਗਬੰਦੀ ਦੀ ਉਲੰਘਣਾ ਦੀ ਘਟਨਾ ਤੋਂ ਬਾਅਦ ਸੂਬੇ ਦੀ ਸੀ.ਐੈੱਮ. ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਐੈੱਲ.ਓ.ਸੀ. ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਸਰਹੱਦੀ ਇਲਾਕਿਆਂ ਦੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਅਰਨੀਆ 'ਚ ਆਪਣੇ ਇਸ ਦੌਰੇ 'ਤੇ ਸੀ.ਐੈੱਮ. ਮਹਿਬੂਬਾ ਨੇ ਅਧਿਕਾਰੀਆਂ ਨੂੰ ਗੋਲੀਬਾਰੀ 'ਚ ਜ਼ਖਮੀ ਲੋਕਾਂ ਦੇ ਇਲਾਜ ਲਈ ਹਰ ਸੰਭਵ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।


Related News