ਪਤੀ ਵੱਲੋਂ ਵਿਆਗਰਾ ਦੀਆਂ 8 ਗੋਲੀਆਂ ਖਰੀਦਣ ਤੋਂ ਬਾਅਦ ਪਤਨੀ ਨੇ ਚੁੱਕਿਆ ਇਹ ਕਦਮ

Monday, Jun 04, 2018 - 09:03 PM (IST)

ਪਤੀ ਵੱਲੋਂ ਵਿਆਗਰਾ ਦੀਆਂ 8 ਗੋਲੀਆਂ ਖਰੀਦਣ ਤੋਂ ਬਾਅਦ ਪਤਨੀ ਨੇ ਚੁੱਕਿਆ ਇਹ ਕਦਮ

ਵਾਸ਼ਿੰਗਟਨ— ਅਜਿਹਾ ਅਕਸਰ ਹੁੰਦਾ ਹੈ ਕਿ ਵਿਆਹਿਆ ਜੋੜਾ ਆਪਣੀ ਸੈਕਸ ਲਾਈਫ ਨੂੰ ਹੋਰ ਵਧੀਆ ਬਣਾਉਣ ਲਈ ਵਿਆਗਰਾ ਦੀ ਵਰਤੋਂ ਕਰਦਾ ਹੈ ਪਰ ਕਈ ਵਾਰ ਇਸ ਦੀ ਵਰਤੋਂ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ 'ਚ ਸਾਹਮਣੇ ਆਇਆ ਹੈ, ਜਿਥੇ ਇਕ ਸ਼ਖਸ ਨੇ ਨਿਊਯਾਰਕ ਦੀ ਇਕ ਫਾਰਮੈਸੀ 'ਤੇ ਉਸ ਦੀ ਵਿਆਗਰਾ ਦੀ ਗੋਲੀ ਖਰੀਦਣ ਦੀ ਗੱਲ ਨੂੰ ਸਾਹਮਣੇ ਲਿਆਉਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਹੈ। ਸ਼ਖਸ ਦਾ ਦੋਸ਼ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਨੇ ਉਸ ਦੇ ਮਨਾ ਕਰਨ 'ਤੇ ਵੀ ਉਸ ਦੀ ਪਤਨੀ ਨੂੰ ਵਿਆਗਰਾ ਲੈਣ ਦੀ ਗੱਲ ਦੱਸ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਤਲਾਕ ਹੋ ਗਿਆ।
ਸ਼ਿਕਾਇਤਕਰਤਾ ਦਾ ਨਾਂ ਫੇਨਬਰਗ ਹੈ ਤੇ ਉਸ ਦੇ ਮੁਤਾਬਕ ਉਸ ਨੇ ਫਾਰਮੈਸੀ ਤੋਂ ਵਿਆਗਰਾ ਦੀਆਂ ਗੋਲੀਆਂ ਲਈਆਂ ਤੇ ਕਿਹਾ ਕਿ ਵਿਆਗਰਾ ਦੀਆਂ 100 ਐੱਮ.ਜੀ. ਦੀਆਂ 8 ਗੋਲੀਆਂ ਦੇ ਬਿੱਲ ਨੂੰ ਨਾ ਜੋੜਿਆ ਜਾਵੇ। ਉਸ ਨੇ ਕਿਹਾ ਸੀ ਕਿ ਉਹ ਵਿਆਗਰਾ ਨੂੰ ਬੀਮਾ 'ਚ ਰੱਖਣ ਦੀ ਥਾਂ ਉਨ੍ਹਾਂ ਦਾ ਭੁਗਤਾਨ ਕਰ ਦੇਵੇਗਾ। ਯਾਰਕ ਪੋਸਟ ਦੇ ਹੱਥ ਲੱਗੇ ਮੁਕੱਦਮੇ ਦੀ ਕਾਪੀ 'ਚ ਵੀ ਇਹ ਗੱਲ ਦਰਜ ਹੈ ਕਿ ਫੇਨਬਰਗ ਨੇ ਸੀ.ਵੀ.ਐੱਸ. ਦੇ ਕਰਮਚਾਰੀ ਨੂੰ ਖਾਸ ਤੌਰ 'ਤੇ ਕਿਹਾ ਸੀ ਕਿ ਉਹ ਉਸ ਦੇ ਬੀਮੇ 'ਚ ਵਿਆਗਰਾ ਦੀ ਗੱਲ ਨਾ ਜੋੜੇ। ਫੇਨਬਰਗ ਦਾ ਦੋਸ਼ ਹੈ ਕਿ ਕਈ ਦਿਨਾਂ ਬਾਅਦ ਉਸ ਦੀ ਪਤਨੀ ਨੇ ਜਦੋਂ ਆਪਣੀ ਦਵਾਈਆਂ ਦੇ ਕੰਮ ਤੋਂ ਫਾਰਮੈਸੀ ਨੂੰ ਫੋਨ ਕੀਤਾ ਤਾਂ ਕਰਮਚਾਰੀ ਨੇ ਉਸ ਦੀ ਵਿਆਗਰਾ ਵਾਲੀ ਗੱਲ ਪਤਨੀ ਨੂੰ ਦੱਸ ਦਿੱਤੀ।
ਫੇਨਬਰਗ ਨੇ ਆਪਣੇ ਮੁਕੱਦਮੇ 'ਚ ਕਿਹਾ ਕਿ ਇਸ ਰਾਜ ਦੇ ਖੁੱਲ ਜਾਣ ਤੋਂ ਬਾਅਦ ਉਸ ਦਾ ਤਲਾਕ ਹੋ ਗਿਆ ਹੈ ਪਰ ਉਸ ਨੇ ਇਹ ਗੱਲ ਨਹੀਂ ਦੱਸੀ ਕਿ ਰਿਸ਼ਤਾ ਟੁੱਟਿਆ ਕਿਵੇ। ਮੁਕੱਦਮੇ 'ਚ ਕਿਹਾ ਗਿਆ ਹੈ ਕਿ ਫਾਰਮੈਸੀ ਨੇ ਸ਼ਖਸ ਦੀ ਗੋਪਨਿਅਤਾ ਦਾ ਉਲੰਘਣ ਕੀਤਾ ਹੈ ਕਿਉਂਕਿ ਸੀ.ਵੀ.ਐੱਸ. ਨੇ ਉਸ ਦੀ ਇਜਾਜ਼ਤ ਤੋਂ ਬਿਨਾਂ ਹੀ ਉਸ ਦੀ ਪਤਨੀ ਨੂੰ ਸੰਘੀ ਸਿਹਤ ਬੀਮਾ ਪੋਰਟੇਬਿਲਟੀ ਤੇ ਜਵਾਬਦੇਹੀ ਐਕਟ ਦੇ ਤਹਿਤ ਉਸ ਦੀ ਦੇਖਭਾਲ ਵੇਰਵੇ ਸੰਬੰਧੀ ਜਾਣਕਾਰੀ ਦੇ ਦਿੱਤੀ।


Related News