ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਕੇ ਪ੍ਰੋਫੈਸਰ ਜ਼ਖਮੀ

Wednesday, May 23, 2018 - 07:51 AM (IST)

ਮੋਗਾ (ਅਾਜ਼ਾਦ) - ਸੋਮਵਾਰ ਦੀ ਰਾਤ ਨੂੰ ਮੋਗਾ-ਫਿਰੋਜ਼ਪੁਰ ਰੋਡ ’ਤੇ ਬਾਬਾ ਫਰੀਦ ਕੰਪਲੈਕਸ ਕੋਲ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਕੇ ਸਕੂਟਰੀ ਸਵਾਰ ਆਈ. ਐੱਸ. ਐੱਫ. ਕਾਲਜ ਦੇ ਸਹਾਇਕ ਪ੍ਰੋਫੈਸਰ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦਾ  ਸਮਾਚਾਰ ਹੈ, ਜਿਨ੍ਹਾਂ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ। ਹਾਦਸੇ  ਦਾ ਪਤਾ ਲੱਗਣ ’ਤੇ ਥਾਣਾ ਸਦਰ ਪੁਲਸ ਕਰਮਚਾਰੀ ਉਥੇ ਪੁੱਜੇ ਅਤੇ ਜਾਂਚ ਕੀਤੀ। ਜਾਣਕਾਰੀ ਅਨੁਸਾਰ ਸਹਾਇਕ ਪ੍ਰੋਫੈਸਰ ਦੀਪਕ ਕੰਨਡ਼ ਪੁੱਤਰ ਦਵਿੰਦਰਾ ਕੰਨਡ਼ ਨਿਵਾਸੀ ਜ਼ਿਲਾ ਸੂਪੋਲ (ਬਿਹਾਰ) ਜੋ ਆਈ. ਐੱਸ. ਐੱਫ. ਕਾਲਜ ’ਚ  ਪ੍ਰੋਫੈਸਰ ਤਾਇਨਾਤ ਹੈ। ਬੀਤੀ ਰਾਤ ਜਦ ਉਹ ਆਪਣੀ ਸਕੂਟਰੀ ’ਤੇ ਜਾ ਰਿਹਾ ਸੀ ਤਾਂ ਤੇਜ਼ ਰਫਤਾਰ ਟਰੈਕਟਰ- ਟਰਾਲੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ  ਤੇ ਜ਼ਖਮੀ  ਹੋ ਗਿਆ।  ਥਾਣਾ ਸਦਰ ਪੁਲਸ ਉਕਤ ਹਾਦਸੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਪ੍ਰੋਫੈਸਰ ਦੇ ਬਿਆਨ ਦਰਜ ਕਰਨ ਲਈ ਲੁਧਿਆਣਾ ਜਾ ਰਹੇ ਹਨ, ਜਿਸ ਦੇ ਬਿਆਨ ਦਰਜ ਕਰਨ  ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News