ਪਿੰਡ ਗਿਲਜੀਆਂ ''ਚ ਚੋਰਾਂ ਨੇ ਪਤੀ-ਪਤਨੀ ਨੂੰ ਬੰਧਕ ਬਣਾ ਲੁੱਟਿਆ ਘਰ

05/25/2018 9:09:57 PM

ਟਾਂਡਾ ਉੜਮੁੜ,(ਪੰਡਿਤ ਵਰਿੰਦਰ)— ਇਥੋਂ ਦੇ ਬੇਟ ਇਲਾਕੇ ਦੇ ਪਿੰਡ ਗਿਲਜੀਆਂ 'ਚ ਚੋਰਾਂ ਨੇ ਅੱਜ ਇਕ ਪਤੀ-ਪਤਨੀ ਨੂੰ ਬੰਧਕ ਬਣਾ  ਘਰ 'ਚ ਚੋਰੀ ਕੀਤੀ। ਚੋਰ ਉਸ ਸਮੇ ਘਰ 'ਚ ਦਾਖਲ ਹੋਏ ਜਦ ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਤੇ ਉਸ ਦੀ ਪਤਨੀ ਸ਼ੀਲਾ ਕੌਰ ਕਮਰੇ 'ਚ ਸੁੱਤੇ ਪਏ ਸਨ। ਘਰ 'ਚ ਦਾਖਲ ਹੁੰਦਿਆਂ ਹੀ ਚੋਰਾਂ ਨੇ ਸ਼ੀਲਾ ਕੌਰ ਨੂੰ ਚੁੰਨੀ ਨਾਲ ਬੰਨ ਦਿੱਤਾ ਤੇ ਅਮਰੀਕ ਸਿੰਘ 'ਤੇ ਤਲਵਾਰ ਤਾਣਦੇ ਹੋਏ ਉਸ ਨੂੰ ਬੇਸਬਾਲ ਦੇ ਵਾਰ ਕਰਕੇ ਜ਼ਖਮੀ ਕਰ ਦਿੱਤਾ ਤੇ ਨਾਲ ਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ। ਚੋਰਾਂ ਨੇ ਅਮਰੀਕ ਨੂੰ ਬੰਧੀ ਬਣਾ ਕੇ ਸਟੋਰ ਰੂਮ 'ਚ ਡੱਕ ਦਿੱਤਾ। ਜਿਸ ਤੋਂ ਬਾਅਦ ਉਨ੍ਹਾ ਨੇ 'ਚ ਪਈ ਅਲਮਾਰੀ ਨੂੰ ਤੋੜ ਕੇ 40 ਹਜ਼ਾਰ ਰੁਪਏ ਸਮੇਤ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਚੋਰਾਂ ਦੇ ਜਾਣ ਤੋਂ ਬਾਅਦ ਸ਼ੀਲਾ ਨੇ ਕਿਸੇ ਤਰੀਕੇ ਨਾਲ ਹੱਥਾਂ ਨੂੰ ਬੰਨੀ ਚੁੰਨੀ ਖੋਲ ਕੇ ਆਪਣੇ ਪਤੀ ਨੂੰ ਕਮਰੇ 'ਚੋਂ ਕੱਢਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਦਸੂਹਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News