ਐੱਮ.ਐੱਚ.-17 ਜਹਾਜ਼ ਹਾਦਸੇ ਦੀ ਜਾਂਚ ''ਚ ਸਹਿਯੋਗ ਕਰੇ ਰੂਸ : ਮੈਕਰੋਂ

05/25/2018 3:54:48 AM

ਸੈਂਟ ਪੀਟਰਸਬਰਗ— ਫਰਾਂਸ਼ ਦੇ ਰਾਸਟਰਪਤੀ ਇਮੈਨੁਅਲ ਮੈਕਰੋਂ ਨੇ ਰੂਸ 'ਤੇ ਸਾਲ 2014 'ਚ ਯੂਕਰੇਨ 'ਚ ਮਲੇਸ਼ੀਆਈ ਏਅਰਲਾਇੰਸ ਦੇ ਜਹਾਜ਼ ਨੂੰ ਮਾਰਨ ਦੀ ਘਟਨਾ ਦੀ ਜਾਂਚ 'ਚ ਰਚਾਨਤਮਕ ਤੌਰ 'ਤੇ ਸਹਿਯੋਗ ਦੇਣ ਦਾ ਦਬਾਅ ਪਾਇਆ। ਰੂਸ ਨੇ ਹਾਲਾਂਕਿ ਇਕ ਵਾਰ ਫਿਰ ਦੋਹਰਾਇਆ ਕਿ ਇਸ ਘਟਨਾ 'ਚ ਉਸ ਦਾ ਕੋਈ ਹੱਥ ਨਹੀਂ ਸੀ।
ਜ਼ਿਕਰਯੋਗ ਹੈ ਕਿ ਯੂਕਰੇਨ ਦੇ ਜਾਂਚ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਰੂਸ ਸਮਰਥਕ ਬਾਗੀਆਂ ਨੇ ਮਲੇਸ਼ਾਈ ਏਅਰਲਾਇੰਸ 17 ਨੂੰ ਮਿਜ਼ਾਇਲ ਨਾਲ ਮਾਰ ਸੁੱਟਿਆ ਜਿਸ ਕਾਰਨ ਇਸ 'ਚ ਸਵਾਰ ਸਾਰੇ 298 ਲੋਕ ਮਾਰੇ ਗਏ।


Related News