ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ 5 ਜੁਲਾਈ ਤੱਕ ਇੰਤਜ਼ਾਰ ਕਰੇਗਾ CAB

05/27/2018 3:29:21 PM

ਨਵੀਂ ਦਿੱਲੀ : ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੀ.ਏ.ਬੀ. ਲੋਢਾ ਕਮੇਟੀ ਦੀ ਸਿਫਾਰਿਸ਼ਾ ਨੂੰ ਲਾਗੂ ਕਰਨ ਤੋਂ ਪਹਿਲਾ ਪੰਜ ਜੁਲਾਈ ਨੂੰ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਦਾ ਇੰਤਜ਼ਾਰ ਕਰੇਗਾ। ਗਾਂਗੁਲੀ ਨੇ ਬੈਠਕ ਦੌਰਾਨ ਕਿਹਾ, ਅਸੀਂ ਪੰਜ ਜੁਲਾਈ ਨੂੰ ਸੁਪਰੀਮ ਕੋਰਟ ਦੇ ਆਖਰੀ ਫੈਸਲੇ ਦਾ ਇੰਤਜ਼ਾਰ ਕਰਾਂਗੇ।

ਗਾਂਗੁਲੀ ਨੇ ਕਿਹਾ, ਪੱਤਰ 'ਚ ਇਹ ਸਾਫ ਤੌਰ 'ਤੇ ਲਿਖਿਆ ਹੈ ਕਿ ਜਦੋਂ ਤੱਕ ਬੀ.ਸੀ.ਸੀ.ਆਈ. ਦਾ ਸਵਿਧਾਨ ਨਹੀਂ ਬਣ ਜਾਂਦਾ ਤੁਸੀਂ ਰਾਜ ਸੰਘਾਂ ਦਾ ਸਵਿਧਾਨ ਨਹੀਂ ਬਣਾ ਸਕਦੇ। ਅਸੀਂ ਸੁਣਵਾਈ ਦਾ ਇੰਤਜ਼ਾਰ ਕਰਾਂਗੇ। ਸੂਤਰਾਂ ਮੁਤਾਬਕ, ਬੋਰਡ ਦੇ ਟ੍ਰਸਟੀ ਚੇਅਰਮੈਨ ਗੌਤਮ ਦਾਸਗੁਪਤਾ ਨੇ ਸੀ.ਓ.ਏ. ਦੇ ਪ੍ਰਧਾਨ ਵਿਨੋਦ ਰਾਏ ਦੇ 70 ਸਾਲ ਦੇ ਹੋਣ ਦੇ ਬਾਵਜੂਦ ਆਹੁਦੇ 'ਤੇ ਬਣੇ ਰਹਿਣ 'ਤੇ ਸਵਾਲ ਚੁੱਕਿਆ ਹੈ।

ਬੀ.ਸੀ.ਸੀ.ਆਈ. ਦੀ ਰਾਜ ਇਕਾਈਆਂ ਨੇ ਕਈ ਸਿਫਾਰਿਸ਼ਾਂ ਨੂੰ ਲਾਗੂ ਕਰਨ 'ਚ ਅਸਮਰਥਤਾ ਦਿਖਾਈ ਹੈ, ਜਿਸ 'ਚ ਇਕ ਰਾਜ, ਇਕ ਵੋਟ, ਕੂਲਿੰਗ ਆਫ ਪੀਰਿਅਡ ਵਰਗੀ ਸਿਫਾਰਿਸ਼ਾਂ ਸ਼ਾਮਲ ਹਨ।


Related News