ਆਰਟੀਫਿਸ਼ੀਅਲ ਇੰਟੈਲੀਜੇਂਸ ਬੈਕ ਕੈਮਰਾ ਫੀਚਰ ਨਾਲ LG ਨੇ ਇਹ ਸਮਾਰਟਫੋਨਜ਼ ਕੀਤੇ ਲਾਂਚ

05/21/2018 4:45:50 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਐੱਲ. ਜੀ. (LG) ਨੇ ਹਾਲ ਹੀ 'ਚ ਆਪਣੇ ਤਿੰਨ ਨਵੇਂ ਸਮਾਰਟਫੋਨਜ਼ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ ਐੱਲ. ਜੀ. ਕਿਊ 7 (LG Q7), ਐੱਲ. ਜੀ. ਕਿਊ 7 ਪਲੱਸ (LG Q7 Plus) ਅਤੇ ਐੱਲ. ਜੀ. ਕਿਊ 7 ਐਲਫਾ (LG Q7 Alpha) ਆਦਿ ਸਮਾਰਟਫੋਨਜ਼ ਸ਼ਾਮਿਲ ਹਨ। ਨਵੇਂ ਐੱਲ. ਜੀ. Q ਸੀਰੀਜ਼ ਦੇ ਹੈਂਡਸੈੱਟ ਨੂੰ ਤਿੰਨਾਂ ਵੇਰੀਐਂਟਸ 'ਚ ਥਿਨ ਬੇਜ਼ਲ ਬਿਲਡ ਅਤੇ ਆਰਟੀਫਿਸ਼ੀਅਲ ਇੰਟੈਲੀਜੇਂਸ (AI) ਬੈਕ ਕੈਮਰਾ ਫੀਚਰਸ ਨਾਲ ਪੇਸ਼ ਕੀਤੇ ਗਏ ਹਨ।  

 

LG Q ਸੀਰੀਜ਼ 'ਚ ਪੇਸ਼ ਕੀਤੇ ਗਏ ਇਨ੍ਹਾਂ ਤਿੰਨਾਂ ਵੇਰੀਐਂਟ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ,ਪਰ ਐੱਲ. ਜੀ. ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਗਲੇ ਮਹੀਨੇ ਤੋਂ ਇਹ ਡਿਵਾਈਸ ਯੂਰਪ ਦੀ ਮਾਰਕੀਟ 'ਚ ਪੇਸ਼ ਕੀਤੇ ਜਾਣਗੇ, ਜਿਸ ਤੋਂ ਬਾਅਦ ਨਾਰਥ ਅਮਰੀਕਾ , ਸਾਊਥ ਅਮਰੀਕਾ ਅਤੇ ਏਸ਼ੀਆ 'ਚ ਇਨ੍ਹਾਂ ਨੂੰ ਸ਼ਿਪ ਕੀਤਾ ਜਾਵੇਗਾ।

 

ਐੱਲ. ਜੀ. G7 ਥਿੰਕ ਵਾਂਗ ਐੱਲ. ਜੀ. Q7 , Q7 ਪਲੱਸ ਅਤੇ Q7 ਐਲਫਾ 'ਚ ਪ੍ਰੀਮਿਅਮ ਫੀਚਰਸ ਜਿਵੇ ਕਿ ਪੋਰਟ੍ਰੇਟ ਮੋਡ ਕਿਊ ਲੈੱਜ਼ (QLens) , ਹਾਈ ਫਾਈ ਕੁਆਲਿਟੀ ਆਡੀਓ ਅਤੇ ਡੀ. ਟੀ. ਐੱਸ: ਐਕਸ (DTS:X) 3ਡੀ ਸਰਾਊਂਡ ਸਾਊਂਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਸਮਾਰਟ ਰਿਅਰ ਕੀ (Key) ਫਿੰਗਰਪ੍ਰਿੰਟ ਸੈਂਸਰ ਹੈ, ਜੋ ਕਿ ਕੈਮਰਾ ਸ਼ਟਰ ਬਟਨ, ਸਕਰੀਨ ਸ਼ਾਟ ਕੈਪਚਰ ਅਤੇ ਨੋਟੀਫਿਕੇਸ਼ਨ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐੱਲ. ਜੀ. Q7 ਪਲੱਸ 'ਚ ਹਾਈ-ਫਾਈ ਕਵਾਡ ਡੀ. ਏ. ਸੀ. (DAC) ਦਿੱਤਾ ਗਿਆ ਹੈ, ਜੋ ਕਿ ਹਾਈ ਕੁਆਲਿਟੀ ਈਅਰਫੋਨ ਦੇ ਨਾਲ ਮਿਲ ਕੇ ਬਿਹਤਰੀਨ ਸਾਊਂਡ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਦਿੰਦਾ ਹੈ। ਇਨ੍ਹਾਂ ਤਿੰਨ੍ਹਾਂ ਐੱਲ. ਜੀ. Q7 ਵੇਰੀਐਂਟ ਆਈ. ਪੀ. 68 ਸਰਟੀਫਾਈਡ ਵਾਟਰ ਅਤੇ ਡਸਟ ਰੇਸਿਸਟੈਂਟ ਹੈ। 

 

ਕਲਰ ਆਪਸ਼ਨਜ਼-
ਐੱਲ. ਜੀ. Q7 ਅਤੇ ਐੱਲ. ਜੀ. Q7 ਪਲੱਸ ਆਰੋਰਾ ਬਲੈਕ, ਮੋਰੈਕਿਨ ਬਲੂ ਅਤੇ ਲੇਵੈਂਡਰ ਵਾਇਲਟ ਕਲਰ ਆਪਸ਼ਨ 'ਚ ਆਉਂਦੇ ਹਨ। ਇਸ ਦੇ ਨਾਲ ਐੱਲ. ਜੀ. Q7 ਐਲਫਾ ਨੂੰ ਮੋਰੈਕਿਨ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।

 

ਫੀਚਰਸ-
ਜੇਕਰ ਗੱਲ ਕਰੀਏ ਇਨ੍ਹਾਂ ਤਿੰਨਾਂ ਮਾਡਲਾਂ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਫੁੱਲ ਐੱਚ. ਡੀ. ਪਲੱਸ ਫੁੱਲਵਿਜ਼ਨ ਡਿਸਪਲੇਅ ਨਾਲ 1080X2160 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ, ਜਿਸ ਦਾ ਅਸਪੈਕਟ ਰੇਸ਼ੋ 18:9 ਦਿੱਤਾ ਗਿਆ ਹੈ। ਇਸ ਦੇ ਨਾਲ ਐੱਲ. ਜੀ. Q7 ਅਤੇ Q7 ਐਲਫਾ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ ਐੱਲ. ਜੀ. Q7 ਪਲੱਸ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਾਰੇ ਵੇਰੀਐਂਟਸ 'ਚ ਮਾਈਕ੍ਰੋ- ਐੱਸ. ਡੀ. ਕਾਰਡ ਸਲਾਟ ਦਾ ਆਪਸ਼ਨ ਦਿੱਤਾ ਗਿਆ ਹੈ।

 

ਫੋਟੋਗ੍ਰਾਫੀ ਲਈ ਐੱਲ. ਜੀ. Q7 ਅਤੇ Q7 ਐਲਫਾ 'ਚ 13 ਮੈਗਾਪਿਕਸਲ ਰਿਅਰ ਕੈਮਰਾ ਸੈਂਸਰ ਪੀ. ਡੀ. ਏ. ਐੱਫ. (PDAF) ਲੈੱਜ਼ ਨਾਲ ਦਿੱਤਾ ਗਿਆ ਹੈ। ਇਸ ਦੇ ਨਾਲ Q7 'ਚ 16 ਮੈਗਾਪਿਕਸਲ ਸੈਂਸਰ ਬੈਕ 'ਚ ਮੌਜੂਦ ਹੈ। ਫਰੰਟ ਕੈਮਰੇ ਲਈ ਐੱਲ. ਜੀ. Q7 ਅਤੇ Q7 ਪਲੱਸ 'ਚ 8 ਮੈਗਾਪਿਕਸਲ ਅਤੇ ਸੁਪਰ ਵਾਈਡ ਐਂਗਲ ਲੈੱਜ਼ 5 ਮੈਗਾਪਿਕਸਲ ਦਿੱਤਾ ਗਿਆ ਹੈ। ਐੱਲ. ਜੀ. Q7 ਐਲਫਾ 'ਚ 5 ਮੈਗਾਪਿਕਸਲ ਕੈਮਰਾ ਸੈਂਸਰ ਫਰੰਟ 'ਤੇ ਦਿੱਤਾ ਗਿਆ ਹੈ।

 

ਕੁਨੈਕਟੀਵਿਟੀ ਬਾਰੇ ਗੱਲ ਕਰੀਏ ਤਾਂ ਐੱਲ. ਜੀ. Q7 ਦੇ ਸਾਰੇ ਵੇਰੀਐਂਟਸ 'ਚ 4ਜੀ, ਐੱਲ. ਟੀ. ਈ, ਵਾਈ-ਫਾਈ 802.11ਬੀ/ਜੀ/ਐੱਨ, ਬਲੂਟੁੱਥ v4.2, ਜੀ. ਪੀ. ਐੱਸ/ਏ-ਜੀ. ਪੀ. ਐੱਸ , ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਇਪ-C (ਵਰਜਨ 2.0) ਹੈ। ਇਸ ਤੋਂ ਇਲਾਵਾ ਸਮਾਰਟਫੋਨਜ਼ 'ਚ 3,000 ਐੱਮ. ਏ. ਐੱਚ. ਬੈਟਰੀ ਨਾਲ ਉਪਲੱਬਧ ਹਨ। ਇਸ 'ਚ ਕੁਆਲਕਾਮ ਫਾਸਟ ਚਾਰਜਿੰਗ ਤਕਨਾਲੌਜੀ ਮੌਜੂਦ ਹੈ। ਇਸ ਤੋਂ ਇਲਾਵਾ ਐੱਲ. ਜੀ. ਦੇ ਇਹ ਸਮਾਰਟਫੋਨਜ਼ ਐਂਡਰਾਇਡ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ।


Related News