ਆਸਟ੍ਰੇਲੀਆ ''ਚ ਅਗਵਾ ਹੋਇਆ ਬੱਚਾ ਮਿਲਿਆ ਸੁਰੱਖਿਅਤ

05/13/2018 12:59:25 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਸ਼ੁੱਕਰਵਾਰ ਨੂੰ ਸਕੂਲ ਤੋਂ ਘਰ ਜਾਂਦੇ ਸਮੇਂ ਇਕ 12 ਸਾਲਾ ਸਕੂਲੀ ਲੜਕੇ ਨੂੰ ਅਗਵਾ ਕਰ ਲਿਆ ਗਿਆ ਸੀ। ਲੜਕੇ ਨੂੰ ਅਗਵਾ ਕਰ ਕੇ ਬਾਰਡਰ ਨੇੜੇ ਲਿਜਾਇਆ ਗਿਆ। ਹੁਣ ਇਸ ਲੜਕੇ ਨੂੰ ਨਿਊ ਸਾਊਥ ਵੇਲਜ਼ ਵਿਚ ਸੁਰੱਖਿਅਤ ਉਸ ਦੇ ਮਾਤਾ-ਪਿਤਾ ਕੋਲ ਪਹੁੰਚਾ ਦਿੱਤਾ ਗਿਆ ਹੈ। ਪੁਲਸ ਨੇ ਦੋਸ਼ ਲਗਾਇਆ ਕਿ 12 ਸਾਲਾ ਲੜਕੇ ਨੂੰ ਜੂਏ ਦਾ ਕਰਜ਼ਾ ਉਤਾਰਣ ਦੇ ਉਦੇਸ਼ ਨਾਲ ਅਗਵਾ ਕੀਤਾ ਗਿਆ ਸੀ ਜੋ ਲੱਗਭਗ 4 ਮਿਲੀਅਨ ਡਾਲਰ ਦਾ ਸੀ। ਚੰਗੀ ਕਿਸਮਤ ਨਾਲ ਐਤਵਾਰ ਸਵੇਰੇ ਗ੍ਰਾਫਟਨ ਪੁਲਸ ਸਟੇਸ਼ਨ ਵਿਚ ਲੜਕੇ ਨੂੰ ਸੁਰੱਖਿਅਤ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ ਹੈ। 
ਕੱਲ ਸ਼ਾਮ 8 ਵਜੇ ਦੇ ਕਰੀਬ ਉਸ ਦਾ ਪਰਿਵਾਰ ਖਬਰ ਮਿਲਣ ਮਗਰੋਂ ਤੁਰੰਤ ਗੋਲਡ ਕੋਸਟ ਤੋਂ ਹੇਠਾਂ ਚੱਲਿਆ ਗਿਆ ਸੀ ਜਿੱਥੋਂ ਦੀ ਲੜਕੇ ਨੂੰ ਅਗਵਾ ਕੀਤਾ ਗਿਆ ਸੀ। ਇਹ ਜਗ੍ਹਾ ਲੱਗਭਗ 250 ਕਿਲੋਮੀਟਰ ਦੀ ਦੂਰੀ 'ਤੇ ਸੀ। ਪੁਲਸ ਦਾ ਕਹਿਣਾ ਹੈ ਕਿ ਲੜਕਾ ਇਕ ਜੀਪ ਨਾਲ ਬੰਨਿਆ ਹੋਇਆ ਸੀ। ਇਸ ਜੀਪ ਨੂੰ ਮੁਦਗੇਰਾਬਾ ਦੇ ਬਾਹਰੀ ਗੋਲਡ ਕੋਸਟ ਦੇ ਉਪਨਗਰ ਵਿਚ ਦੇਖਿਆ ਗਿਆ ਸੀ। ਪੁਲਸ ਇਸ ਗੱਲ ਦਾ ਵੀ ਦੋਸ਼ ਲਗਾਏਗੀ ਕਿ 53 ਸਾਲਾ ਵਿਅਕਤੀ ਨੇ ਇਸ ਲੜਕੇ ਦੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ। ਸਥਾਨਕ ਪੁਲਸ ਨੇ ਕੱਲ ਮਿਲੀ ਜਾਣਕਾਰੀ ਦੇ ਆਧਾਰ 'ਤੇ ਲੜਕੇ ਨੂੰ ਸਾਊਥ ਗ੍ਰਾਫਟਨ ਵਿਚ ਪਾਇਆ। 
ਗੋਲਡ ਕੋਸਟ ਦੇ ਸੀ. ਆਈ. ਬੀ. ਦੇ ਜਾਸੂਸ ਇੰਸਪੈਕਟਰ ਮਾਰਕ ਹੋਗਨ ਨੇ ਦੱਸਿਆ ਲੜਕੇ ਨੂੰ ਮਾਮੂਲੀ ਝਰੀਟਾਂ ਆਈਆਂ ਹਨ। ਸਾਵਧਾਨੀ ਦੇ ਤੌਰ 'ਤੇ ਲੜਕੇ  ਨੂੰ ਹਸਪਤਾਲ ਲਿਜਾਇਆ ਗਿਆ। ਕੁਈਨਜ਼ਲੈਂਡ ਪੁਲਸ ਕੱਲ ਦੋਸ਼ੀ ਵਿਅਕਤੀ ਦੀ ਹਵਾਲਗੀ ਲਈ ਐਪਲੀਕੇਸ਼ਨ ਦੇਵੇਗੀ। ਜਾਸੂਸ ਇੰਸਪੈਕਟਰ ਹੋਗਨ ਨੇ ਕਿਹਾ ਇਸ ਕੇਸ ਵਿਚ ਦੋਵੇਂ ਧਿਰਾਂ ਇਕ-ਦੂਜੇ ਨੂੰ ਜਾਣਦੀਆਂ ਸਨ ਅਤੇ ਬੱਚੇ ਦੇ ਅਗਵਾ ਕਰਨ ਵਿਚ ਵਿੱਤੀ ਸਮੱਸਿਆ ਖਾਸ ਸੀ। ਪੁਲਸ ਦੋਸ਼ੀ ਵਿਅਕਤੀ ਤੇ ਪੈਸੇ ਲਈ ਅਗਵਾ ਕਰਨ ਦੇ ਦੋਸ਼ ਲਗਾਏਗੀ। ਪੁਲਸ ਮੁਤਾਬਕ ਉਸ ਨੂੰ ਖੁਸ਼ੀ ਹੈ ਕਿ ਬੱਚਾ ਸਹੀ ਸਲਾਮਤ ਮਾਪਿਆਂ ਤੱਕ ਪਹੁੰਚ ਗਿਆ ਹੈ।


Related News