ਕਬੱਡੀ ਦਾ ਸ਼ੋਅ ਮੈਚ ਕਰਵਾਇਆ
Thursday, May 31, 2018 - 01:51 AM (IST)
ਨੌਸ਼ਹਿਰਾ ਪੰਨੂੰਆ (ਬਲਦੇਵ ਪੰਨੂੰ)- ਧੰਨ-ਧੰਨ ਬਾਬਾ ਕਾਲਾ ਮਾਹਿਰ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਪਿੰਡ ਠੱਠੀਆਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ। ਇਸ 'ਚ ਜੌੜਾ ਤੇ ਰੱਤਾ ਗੁੱਦਾ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਸ ਮੈਚ 'ਚ ਪੂਹਲਾ ਢੋਟੀਆਂ ਤੇ ਹਰਮਨ ਜਵੰਦਾ ਨੌਨ ਸਟਾਪ ਰੇਡਰ ਰਹੇ। ਇਨ੍ਹਾਂ ਨੂੰ ਦਾਰਾ ਸਿੰਘ ਮੁੱਖ ਪ੍ਰਬੰਧਕ ਤੇ ਕਮੇਟੀ ਵੱਲੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਹ ਮੁਕਾਬਲਾ ਜੌੜਾ ਦੀ ਟੀਮ ਨੇ ਸਾਢੇ 34-30 ਅੰਕਾਂ ਨਾਲ ਜਿੱਤ ਲਿਆ। ਇਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਰਛਪਾਲ ਸਿੰਘ, ਬਚਿੱਤਰ ਸਿੰਘ, ਸਤਨਾਮ ਸਿੰਘ, ਸਵਿੰਦਰ ਸਿੰਘ, ਮੇਜਰ ਸਿੰਘ ਮੈਂਬਰ, ਬੋਹੜ ਸਿੰਘ, ਅਮਰੀਕ ਸਿੰਘ ਹਲਵਾਈ ਹਾਜ਼ਰ ਸਨ। ਇਸ ਸਮਂੇ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ ਤੇ ਰਮਨ ਚੱਬਾ ਵੱਲੋਂ ਕੁਮੈਂਟਰੀ ਕੀਤੀ ਗਈ।
