CBSE 10ਵੀਂ ''ਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਨੂੰ ਕੀਤਾ ਸਨਮਾਨਿਤ

Sunday, Jun 03, 2018 - 11:58 AM (IST)

CBSE 10ਵੀਂ ''ਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਨੂੰ ਕੀਤਾ ਸਨਮਾਨਿਤ

ਝਬਾਲ (ਨਰਿੰਦਰ) : ਸਰਪੰਚ ਮਨਜਿੰਦਰ ਸਿੰਘ ਐਮਾਂ ਕਲਾਂ ਦੀ ਲੜਕੀ ਗੁਰਲੀਨ ਕੌਰ ਜਿਸ ਨੇ ਹਾਲ ਹੀ 'ਚ ਆਏ ਸੀ. ਬੀ. ਐੱਸ. ਈ 10ਵੀਂ ਦੇ ਰਿਜ਼ਲਟ 'ਚੋਂ 90 ਫੀਸਦੀ ਅੰਕ ਹਾਸਲ ਕਰਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਅੰਮ੍ਰਿਤਸਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉਸ ਨੂੰ ਅੱਜ ਪਿੰਡ ਐਮਾਂ ਕਲਾ ਵਿਖੇ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਐਮਾਂ, ਗੁਰਸੇਵਕ ਸਿੰਘ, ਗੁਰਸਾਹਿਬ ਸਿੰਘ, ਡਾਇਰੈਕਟਰ ਦਲਜੀਤ ਸਿੰਘ ਐਮਾ ਤੇ ਆੜਤੀ ਸੁਖਦੇਵ ਸਿੰਘ ਆਦਿ ਹਾਜ਼ਰ ਸਨ।


Related News