ਜੈਪੁਰ ਵੈਕਸ ਮਿਊਜ਼ੀਅਮ ''ਚ ਲੱਗੇਗੀ ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਦੀ ਮੋਮ ਦੀ ਮੂਰਤੀ

05/27/2018 11:55:31 PM

ਜੈਪੁਰ— ਜੈਪੁਰ ਦੇ ਨਾਹਰਗੜ੍ਹ ਕਿਲੇ ਵਿਚ ਜੈਪੁਰ ਵੈਕਸ ਮਿਊਜ਼ੀਅਮ ਵਿਚ ਭਾਰਤ ਦੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਦੀ ਮੋਮ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ।
ਸੰਦੀਪ ਨੇ ਕਿਹਾ, ''ਇਹ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ। ਮੈਂ ਜੈਪੁਰ ਵੈਕਸ ਮਿਊਜ਼ੀਅਮ ਵਲੋਂ ਮੇਰੀ ਮੂਰਤੀ ਲਾਉਣ ਦੇ ਫੈਸਲੇ ਤੋਂ ਖੁਸ਼ ਹਾਂ। ਮਿਊਜ਼ੀਅਮ ਅਧਿਕਾਰੀਆਂ ਨੇ ਇਸ ਪ੍ਰਸਤਾਵ ਤੋਂ ਦੋ ਮਹੀਨੇ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਸੀ ਤੇ ਮੈਂ ਤੁਰੰਤ ਇਸ 'ਤੇ ਹਾਮੀ ਭਰ ਦਿੱਤੀ ਸੀ।  ਮੇਰੀ ਮੂਰਤੀ ਦੀ ਘੁੰਡ ਚੁਕਾਈ ਜੁਲਾਈ ਮਹੀਨੇ ਵਿਚ ਕੀਤੀ ਜਾਵੇਗੀ ਤੇ ਉਸ ਸਮੇਂ 13 ਜੁਲਾਈ ਨੂੰ ਮੇਰੀ ਜ਼ਿੰਦਗੀ 'ਤੇ ਬਣੀ ਫਿਲਮ ਵੀ ਰਿਲੀਜ਼ ਹੋਵੇਗੀ।''


Related News