ਨਿਵੇਸ਼ਕਾਂ ਨੇ ਸੋਨਾ ਈ. ਟੀ. ਐੱਫ. ਤੋਂ ਕੱਢੇ 54 ਕਰੋੜ ਰੁਪਏ
Monday, May 14, 2018 - 11:45 PM (IST)

ਨਵੀਂ ਦਿੱਲੀ (ਭਾਸ਼ਾ)-ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰਾਂ ਵੱਲ ਵਧਦੇ ਝੁਕਾਅ ਵਿਚਾਲੇ ਸੋਨਾ ਈ. ਟੀ. ਐੱਫ. ਤੋਂ ਅਪ੍ਰੈਲ ਮਹੀਨੇ 'ਚ 54 ਕਰੋੜ ਰੁਪਏ ਕੱਢੇ। ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਸੋਨੇ ਨਾਲ ਜੁੜੀਆਂ 14 ਈ. ਟੀ. ਐੱਫ. ਯੋਜਨਾਵਾਂ ਤੋਂ 54 ਕਰੋੜ ਰੁਪਏ ਦੀ ਨਿਕਾਸੀ ਹੋਈ। ਉੱਥੇ ਹੀ ਮਾਰਚ 'ਚ ਇਨ੍ਹਾਂ ਯੋਜਨਾਵਾਂ ਤੋਂ 62 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ ਸੀ।
ਮਿਊਚੁਅਲ ਫੰਡਾਂ ਦੇ ਸੰਗਠਨ (ਏ. ਐੱਮ. ਐੱਫ. ਆਈ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਸ਼ੁੱਧ ਨਿਕਾਸੀ ਕਾਰਨ ਈ. ਟੀ. ਐੱਫ. ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) 4806 ਕਰੋੜ ਤੋਂ ਘਟ ਕੇ 4802 ਕਰੋੜ ਰੁਪਏ ਰਹਿ ਗਈਆਂ। ਬੀਤੇ 5 ਸਾਲਾਂ 'ਚ ਸੋਨਾ ਈ. ਟੀ. ਐੱਫ. ਸ਼੍ਰੇਣੀ 'ਚ ਕਾਰੋਬਾਰ ਨਿਰਾਸ਼ਾਜਨਕ ਰਿਹਾ।