ਅਮਨ ਸ਼ਾਂਤੀ ਬਣਾਈ ਰੱਖਣ ਲਈ ਲੋਕ ਪੁਲਸ ਨੂੰ ਸਹਿਯੋਗ ਦੇਣ : ਇੰਸ ਪਰਮਜੀਤ

05/26/2018 7:32:40 AM

ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) - ਪੁਲਸ ਥਾਣਾ ਲੱਖੇਵਾਲੀ ਵਿਖੇ ਨਵੇਂ ਆਏ ਇੰਸਪੈਕਟਰ ਪਰਮਜੀਤ ਸਿੰਘ ਨੇ ਥਾਣੇ ਅਧੀਨ ਆਉਦੇ ਪਿੰਡਾਂ ਦੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਇਲਾਕੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਵਿਭਾਗ ਦਾ ਸਹਿਯੋਗ ਦੇਣ। ਉਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਗਲਤ ਅਨਸਰਾਂ ਦੇ ਖਿਲਾਫ ਸ਼ਿਕੰਜ਼ਾ ਕੱਸਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਮਲੋਟ ਤੋਂ ਬਦਲਕੇ ਇਥੇ ਆਏ ਹਨ ਤੇ ਇਥੋਂ ਮਲਕੀਤ ਸਿੰਘ ਦੀ ਬਦਲੀ ਕਰ ਦਿੱਤੀ ਹੈ।


Related News