ਸੁਰੱਖਿਆ ਮਾਮਲਿਆਂ ਦੇ ਸੰਬੰਧ ''ਚ ਭਾਰਤ-ਅਫਗਾਨਿਸਤਾਨ ਵਿਚਾਲੇ ਹੋਈ ਬੈਠਕ
Wednesday, May 30, 2018 - 07:53 PM (IST)

ਕਾਬੁਲ— ਭਾਰਤ ਤੇ ਅਫਗਾਨਿਸਤਾਨ ਵਿਚਾਲੇ ਸੁਰੱਖਿਆ ਮਾਮਲਿਆਂ ਦੇ ਸੰਬੰਧ 'ਚ ਅੱਜ ਇਥੇ ਇਕ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਭਾਰਤ ਤੇ ਅਫਗਾਨਿਸਤਾਨ ਨੇ ਖੇਤਰੀ ਸੁਰੱਖਿਆ ਸਥਿਤੀ ਸਮੇਤ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦ ਦੇ ਨਾਲ-ਨਾਲ ਰਣਨੀਤਕ ਸੁਰੱਖਿਆ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ। ਇਸ ਬੈਠਕ 'ਚ ਉੱਪ ਕੌਮੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਰਜਿੰਦਰ ਖੰਨਾ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ।