ਚਾਕਲੇਟ ਦੇ ਫਾਇਦੇ ਜਾਣ ਰਹਿ ਜਾਓਗੇ ਹੈਰਾਨ

05/23/2018 9:53:02 PM

ਨਵੀਂ ਦਿੱਲੀ— ਕੋਕੋ ਨਾਲ ਬਣੀ ਚਾਕਲੇਟ ਲੰਬੇ ਸਮੇਂ ਤੱਕ ਦੱਖਣੀ ਅਮਰੀਕਾ ਦੇ ਮੂਲ ਨਿਵਾਸੀਆਂ 'ਚ ਭਗਵਾਨ ਦੇ ਭੋਜਨ 'ਫੂਡ ਆਫ ਦ ਗਾਡ' ਦੇ ਰੂਪ 'ਚ ਜਾਣੀ ਜਾਂਦੀ ਰਹੀ ਹੈ। ਆਪਣੇ ਗੁਣਾਂ ਤੇ ਸਵਾਦ ਦੇ ਕਾਰਨ ਇਹ 100 ਸਾਲ ਪਹਿਲਾਂ ਤੋਂ ਹੀ ਸਵਾਦਿਸ਼ਟ ਪੀਣ ਵਾਲੇ ਤੇ ਚਾਕਲੇਟ ਬਾਰ ਦੇ ਰੂਪ 'ਚ ਪ੍ਰਸਿੱਧ ਰਹੀ ਹੈ। ਪੂਰੀ ਦੁਨੀਆ 'ਚ ਚਾਕਲੇਟ ਦੇ ਪ੍ਰੇਮੀ ਜਾਣਦੇ ਹਨ ਕਿ ਚਾਰਲੇਟ ਮੂਡ ਚੰਗਾ ਰੱਖਦੀ ਹੈ ਤੇ ਤਣਾਅ ਨੂੰ ਦੂਰ ਰੱਖਦੀ ਹੈ ਪਰ ਚਾਕਲੇਟ ਦੇ ਇਸ ਤੋਂ ਇਲਾਵਾ ਵੀ ਕਈ ਫਾਇਦੇ ਹਨ।
ਤਣਾਅ ਘੱਟ ਕਰਨ 'ਚ ਮਦਦਗਾਰ
ਇਕ ਅਧਿਐਨ ਦੇ ਮੁਤਾਬਕ 2 ਹਫਤੇ ਤੱਕ ਲਗਾਤਾਰ ਡਾਰਕ ਚਾਕਲੇਟ ਖਾਣ ਨਾਲ ਤਣਾਅ ਦੇ ਹਾਰਮੋਨ ਘੱਟ ਹੁੰਦੇ ਹਨ। ਆਸਟਰੇਲੀਆਈ ਸੋਧਕਰਤਾਵਾਂ ਦੇ ਮੁਤਾਬਕ ਡਾਰਕ ਚਾਕਲੇਟ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ 'ਚ ਕਮੀ ਆਉਂਦੀ ਹੈ। ਕੋਕੋ 'ਚ ਮੌਜੂਦ ਐਂਟੀਆਕਸੀਡੈਂਟ ਕਈ ਸਿਹਤ ਅਧਿਐਨਾਂ ਦੇ ਲਈ ਮਦਦਗਾਰ ਹੁੰਦੇ ਹਨ। ਪਿਛਲੇ ਦਹਾਕੇ 'ਚ ਆਧੁਨਿਕ ਵਿਗਿਆਨ ਨੇ ਚਾਕਲੇਟ ਨੂੰ ਆਕਸੀਡੇਟਿਵ ਤਣਾਅ ਘਟਾਉਣ ਲਈ ਬਹੁਤ ਸ਼ਕਤੀਸ਼ਾਲੀ ਮੰਨਿਆ ਹੈ। ਇਸ ਦੇ ਕਾਰਨ ਬਿਮਾਰੀਆਂ, ਸੋਜ, ਚਿੰਤਾ ਤੇ ਇੰਸੁਲਿਨ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਚਾਕਲੇਟ ਸਿਰਫ ਸਵਾਦ ਹੀ ਨਹੀਂ ਬਲਕਿ ਸਿਹਤ ਦੇ ਲਈ ਵੀ ਲਾਭਦਾਇਕ ਹੈ।
ਦਿਲ ਦੇ ਲਈ ਫਾਇਦੇਮੰਦ
2010 'ਚ ਹੋਏ ਇਕ ਸੋਧ ਤੋਂ ਪਤਾ ਲੱਗਿਆ ਕਿ ਚਾਕਲੇਟ ਦੇ ਸੇਵਨ ਨਾਲ ਦਿਲ ਦੇ ਰੋਗ ਦੀ ਸੰਭਾਵਨਾ 'ਚ ਵੀ ਕਮੀ ਆਉਂਦੀ ਹੈ। ਉਥੇ ਯੂਰਪੀ ਸੋਸਾਇਟੀ ਆਫ ਕਾਰਡਿਓਲਾਜੀ ਵਲੋਂ ਕੀਤੀ ਇਕ ਸੋਧ 'ਚ ਪਾਇਆ ਗਿਆ ਕਿ ਜ਼ਿਆਦਾ ਮਾਤਰਾ 'ਚ ਚਾਕਲੇਟ ਖਾਣ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਚਾਕਲੇਟ ਨਾਲ ਹੁੰਦਾ ਹੈ ਮੂਡ ਚੰਗਾ
ਆਸਟਰੇਲੀਆਈ ਸੋਧਕਰਤਾਵਾਂ ਵਲੋਂ 2015 'ਚ ਕੀਤੇ ਇਕ ਅਧਿਐਨ ਦੇ ਮੁਤਾਬਕ ਕੋਕੋ ਦਾ ਸੇਵਨ ਨੌਜਵਾਨਾਂ 'ਚ ਸ਼ਾਂਤੀ ਤੇ ਸੰਤੋਸ਼ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਮਾਨਸਿਕ ਪ੍ਰਦਰਸ਼ਨ ਨੂੰ ਬਿਹਤਰ ਕਰਕੇ ਥਕਾਨ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
ਭਾਰ ਘਟਾਉਣ 'ਚ ਹੁੰਦੈ ਮਦਦਗਾਰ
ਕੈਲੀਫੋਰਨੀਆ ਦੀ ਸਾਨ ਡਿਆਗੋ ਯੂਨੀਵਰਸਿਟੀ ਵਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੋ ਨੌਜਵਾਨ ਰੁਜ਼ਾਨਾ ਚਾਕਲੇਟ ਖਾਂਦੇ ਹਨ, ਉਨ੍ਹਾਂ ਦਾ ਬਾਡੀ ਮਾਸ ਇੰਡੈਕਸ ਚਾਕਲੇਟ ਨਾ ਖਾਣ ਵਾਲਿਆਂ ਦੀ ਤੁਲਨਾ 'ਚ ਘੱਟ ਰਹਿੰਦਾ ਹੈ।
ਬਿਹਤਰੀਨ ਐਂਟੀ ਏਜਿੰਗ
ਵਿਗਿਆਨਕਾਂ ਦੇ ਮੁਤਾਬਕ ਚਾਕਲੇਟ 'ਚ ਮੌਜੂਦ ਕੋਕੋ ਫਲੈਵਨਾਲ ਉਮਰ ਨਾਲ ਸਬੰਧਿਤ ਰੋਗਾਂ ਨੂੰ ਘੱਟ ਕਰ ਸਕਦਾ ਹੈ।
ਦਿਮਾਗ ਨੂੰ ਬਣਾਏ ਤੇਜ਼
ਅਮਰੀਕੀ ਅਧਿਐਨ ਦੇ ਮੁਤਾਬਕ ਰੁਜ਼ਾਨਾ ਹਾਟ ਚਾਕਲੇਟ ਦੇ 2 ਕੱਪ ਪੀਣ ਨਾਲ ਬਜ਼ੁਰਗ ਲੋਕਾਂ ਦੀ ਮਾਨਸਿਕ ਸਿਹਤ ਚੰਗੀ ਹੁੰਦੀ ਹੈ ਤੇ ਉਨ੍ਹਾਂ ਦੀ ਸੋਚਣ ਦੀ ਸਮਰਥਾ ਵੀ ਤੇਜ਼ ਹੁੰਦੀ ਹੈ।


Related News