ਭੱਠਾ ਮਾਲਕ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣੇ ਦਾ ਘਿਰਾਓ

Wednesday, May 16, 2018 - 04:44 AM (IST)

ਭੱਠਾ ਮਾਲਕ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣੇ ਦਾ ਘਿਰਾਓ

ਲਹਿਰਾਗਾਗਾ,   (ਜਿੰਦਲ, ਗਰਗ, ਲੱਕੀ)–   ਸੇਵਾ ਮੁਕਤ ਅਧਿਆਪਕ  ਅਤੇ ਭੱਠਾ ਮਾਲਕ  ਅਸ਼ੋਕ ਬਾਂਸਲ  ਦੇ ਕਾਤਲਾਂ  ਨੂੰ  ਗ੍ਰਿਫਤਾਰ ਨਾ ਕੀਤੇ ਜਾਣ ’ਤੇ ਲੋਕਾਂ ਵਿਚ  ਭਾਰੀ  ਰੋਸ  ਹੈ, ਜਿਸ ਨੂੰੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਅਾਂ ਅਤੇ  ਰੋਸ  ਮਾਰਚ  ਕੱਢਣ   ਉਪਰੰਤ ਥਾਣੇ ਦਾ ਘਿਰਾਓ ਕਰ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ। ਇਸ ਮੌਕੇ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ  ਗਈ । ਇਸ ਧਰਨੇ ’ਚ ਪਹੁੰਚੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕਰਦਿਅਾਂ ਕਿਹਾ  ਕਿ ਅਸ਼ੋਕ ਬਾਂਸਲ 5 ਅਪ੍ਰੈਲ ਨੂੰ ਆਪਣੇ ਭੱਠੇ ਤੋਂ ਵਾਪਸ ਆ ਰਹੇ ਸਨ  ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਪਿੰਡ ਉਭਿਆ ਕੋਲ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ,  ਜਿਨ੍ਹਾਂ  ਦੀ ਬਾਅਦ ਵਿਚ ਪੀ. ਜੀ. ਆਈ. ਚੰਡੀਗਡ਼੍ਹ  ਵਿਖੇ 28 ਅਪ੍ਰੈਲ ਨੂੰ ਮੌਤ ਹੋ ਗਈ ਸੀ। ਕਾਤਲਾਂ ਦੀ ਗ੍ਰਿਫਤਾਰੀ ਲਈ ਸ਼ਹਿਰ ਦੀਆਂ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ  ਕੋਈ  ਕਾਰਵਾਈ  ਨਹੀਂ  ਕੀਤੀ  ਗਈ। ਜਦੋਂਕਿ ਪੁਲਸ ਦੇ ਅਧਿਕਾਰੀ ਉਸ ਦਿਨ ਤੋਂ ਹੀ ਵਿਸ਼ਵਾਸ ਦਿਵਾਉਂਦੇ ਆ ਰਹੇ ਹਨ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।
 


Related News