ਮਲੇਸ਼ੀਆ : ਨਜੀਬ ਤੋਂ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਕੀਤੀ ਪੁੱਛਗਿੱਛ

05/22/2018 11:04:54 AM

ਕੁਆਲਾਲੰਪੁਰ (ਭਾਸ਼ਾ)— ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਮਲੇਸ਼ੀਆ ਦੇ ਸਾਬਕਾ ਪੀ.ਐੱਮ. ਨਜੀਬ ਰਜ਼ਾਕ 'ਤੇ ਸਰਕਾਰ ਨੇ ਸ਼ਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਜੀਬ ਇਕ ਵੱਡੇ ਵਿੱਤੀ ਘਪਲੇ ਦੇ ਸੰਬੰਧ ਵਿਚ ਸਵਾਲਾਂ ਦੇ ਜਵਾਬ ਦੇਣ ਲਈ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਲੱਗਭਗ 6 ਦਹਾਕੇ ਤੱਕ ਸੱਤਾ 'ਤੇ ਕਾਬਿਜ਼ ਰਹੇ ਨਜੀਬ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 9 ਮਈ ਨੂੰ ਹੋਈਆਂ ਚੋਣਾਂ ਵਿਚ ਨਜੀਬ ਦਾ ਗਠਜੋੜ ਮਹਾਤਿਰ ਮੁਹੰਮਦ ਦੀ ਅਗਵਾਈ ਵਾਲੇ ਸੁਧਾਰਵਾਦੀ ਗਠੋਜੜ ਤੋਂ ਹਾਰ ਗਿਆ। ਮਹਾਤਿਰ ਸਾਲ 1981 ਤੋਂ ਸਾਲ 2003 ਵਿਚਕਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 92 ਸਾਲਾ ਮਹਾਤਿਰ ਫਿਰ ਸਰਗਰਮ ਰਾਜਨੀਤੀ ਵਿਚ ਆਏ ਅਤੇ ਉਨ੍ਹਾਂ ਨੇ ਨਜੀਬ ਨੂੰ ਹਰਾਇਆ। ਚੋਣਾਂ ਦੌਰਾਨ ਮਹਾਤਿਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਨਜੀਬ 'ਤੇ ਭ੍ਰਿਸ਼ਟਾਚਾਰ ਅਤੇ ਗਬਨ ਕਰਨ ਦਾ ਦੋਸ਼ ਲਗਾਇਆ। ਬਰਖਾਸਤ ਨੇਤਾ ਨਜੀਬ ਪੁੱਛਗਿੱਛ ਲਈ ਪ੍ਰਸ਼ਾਸਕੀ ਰਾਜਧਾਨੀ ਪੁੱਤਰਜੇਯ ਵਿਚ ਮਲੇਸ਼ੀਆਈ ਭ੍ਰਿਸ਼ਟਾਚਾਰ ਵਿਰੋਧੀ ਕਮੀਸ਼ਨ (ਐੱਮ. ਏ. ਸੀ. ਸੀ.) ਦੇ ਦਫਤਰ ਪਹੁੰਚੇ। ਇਸ ਦੌਰਾਨ ਉੱਥੇ ਕਰੀਬ 100 ਪੱਤਰਕਾਰ ਵੀ ਮੌਜੂਦ ਸਨ।


Related News