ਮੇਗਨ ਮਾਰਕਲ ਕਾਰਨ ਅਮਰੀਕਾ ''ਚ ਵਧੀ ਸੋਨੇ ਦੀ ਵਿਕਰੀ

05/26/2018 4:24:20 AM

ਵਾਸ਼ਿੰਗਟਨ— ਕਿਸੇ ਦੇ ਛੋਹ ਲੈਣ ਨਾਲ ਪੱਧਰ ਵੀ ਸੋਨਾ ਬਣ ਜਾਂਦਾ ਹੈ ਕਹਾਣੀ ਤਾਂ ਸੁਣੀ ਹੋਵੇਗੀ ਪਰ ਅਮਰੀਕਾ 'ਚ ਅਜਿਹਾ ਹੀ ਅਸਲ 'ਚ ਹੋ ਗਿਆ ਹੈ। ਦਰਅਸਲ, ਇੰਗਲੈਂਡ ਦੀ ਨਵੀਂ ਰਾਜਕੁਮਾਰੀ ਤੇ ਸਾਬਕਾ ਅਮਰੀਕਨ ਅਦਾਕਾਰਾ ਮੇਗਨ ਮਾਰਕਲ ਦੇ ਸੋਨੇ ਪ੍ਰਤੀ ਰੂਚੀ ਕਾਰਨ ਅਮਰੀਕਾ 'ਚ ਉਸ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਇੰਗਲੈਂਡ ਦੇ ਪ੍ਰਿੰਸ ਹੈਰੀ ਨਾਲ ਵਿਆਹ ਕਰਨ ਵਾਲੀ ਮੇਗਨ ਨੇ ਜਿਹੜੀ ਸਗਾਈ ਵਾਲੀ ਅੰਗੂਠੀ ਪਹਿਨੀ ਸੀ ਉਹ ਸੋਨੇ ਦੀ ਸੀ। ਇਸ ਤੋਂ ਬਾਅਦ ਅਮਰੀਕਾ 'ਚ ਸੋਨੇ ਦੀ ਵਿਕਰੀ 'ਚ ਵਾਧਾ ਹੋਇਆ ਹੈ। ਦੋਹਾਂ ਦੀ ਸਗਾਈ ਨਵੰਬਰ 2017 'ਚ ਹੋਈ ਸੀ ਤੇ ਵਿਆਹ 19 ਮਈ 2018 'ਚ ਹੋਈ, ਜਿਸ ਨੂੰ ਪੂਰੀ ਦੁਨੀਆ ਨੇ ਦੱਖਿਆ।
ਵਰਲਡ ਗੋਲਡ ਕਾਉਂਸਲ ਨੇ ਇਸ ਨਾਲ ਜੁੜਿਆ ਅੰਕੜਾ ਦਿੱਤਾ ਹੈ। 2009 ਤੋਂ ਬਾਅਦ ਅਮਰੀਕਾ 'ਚ ਸੋਨੇ ਦੇ ਗਹਿਣੇ ਦੀ ਮੰਗ 2018 ਦੀ ਪਹਿਲੀ ਤਿਮਾਹੀ 'ਚ ਸਭ ਤੋਂ ਸ਼ਾਨਦਾਰ ਰਹੀ। ਗਹਿਣੇ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਕਾਰਨ ਸੋਨੇ ਦੀ ਮੰਗ ਹੋਰ ਵਧ ਸਕਦੀ ਹੈ। ਨਿਊਯਾਰਕ ਦੇ ਆਰ.ਐਂਡ.ਆਰ. ਗਹਿਣਿਆਂ ਦੇ ਮਾਲਕ ਡੇਵਿਡ ਬੋਰੋਕੋਵਕਾ ਨੇ ਵੀ ਇਸ 'ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੀ ਸਗਾਈ ਤੋਂ ਬਾਅਦ ਸੋਨੇ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ। ਖਬਰਾਂ ਮੁਤਾਬਕ ਸੋਨੇ ਦੇ ਗਹਿਣੇ ਦੀ ਵਿਕਰੀ 'ਚ ਉਦੋਂ ਤੋਂ ਹੁਣ ਤਕ ਕਰੀਬ 30 ਫੀਸਦੀ ਦਾ ਵਾਧਾ ਹੋਇਆ ਹੈ।


Related News