ਪਿਸਤੌਲ ਦੇ ਜ਼ੋਰ ''ਤੇ ਲੁਟੇਰਿਆਂ ਨੇ ਖੋਹੀ ਕਾਰ

Monday, May 07, 2018 - 09:30 PM (IST)

ਪਿਸਤੌਲ ਦੇ ਜ਼ੋਰ ''ਤੇ ਲੁਟੇਰਿਆਂ ਨੇ ਖੋਹੀ ਕਾਰ

ਫਗਵਾੜਾ (ਹਰਜੋਤ)- ਸੋਮਵਾਰ ਸ਼ਾਮ ਨੂੰ ਚਹੇੜੂ ਲਾਗੇਂ ਸਵਿਫ਼ਟ ਕਾਰ 'ਚ ਸਵਾਰ ਚਾਰ ਲੁਟੇਰੇ ਪਿਸਤੌਲ ਦੇ ਜ਼ੋਰ 'ਤੇ ਇੱਕ ਪੋਲੋ ਗੱਡੀ ਖੋਹ ਕੇ ਫ਼ਰਾਰ ਹੋ ਗਏ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਏ.ਐਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਮੁਹੱਲਾ ਪਲਾਹੀ ਗੇਟ ਦਾ ਵਾਸੀ ਸਰਬਜੋਤ ਸਿੰਘ ਆਪਣੀ ਪੋਲੋ ਕਾਰ ਦੀ ਸਰਵਿਸ ਕਰਵਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਾਇਲ ਕਿੰਗਜ ਪੈਲੇਸ ਨੇੜੇ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਪਿਸਤੌਲ ਦੇ ਜ਼ੋਰ ਉੱਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਸਰਬਜੋਤ ਨੇ ਇਸ ਦੀ ਸੂਚਨਾ ਤੁਰੰਤ ਚਹੇੜੂ ਚੌਂਕੀ ਵਿਚ ਦਿੱਤੀ। ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਖੋਹੀ ਕਾਰ ਦਾ ਨੰਬਰ ਪੀ.ਬੀ.09.ਏ.ਡੀ.9345 ਹੈ ਪੁਲਸ ਨੇ ਇਸ ਸਬੰਧ 'ਚ ਧਾਰਾ 379-ਬੀ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


Related News