ਜੰਗਲਾਂ ''ਚ ਲੱਗੀ ਅੱਗ ਨੇ ਕੀਤਾ ਰਿਹਾਇਸ਼ੀ ਇਲਾਕੇ ਵੱਲ ਰੁਖ਼
Wednesday, May 23, 2018 - 12:24 AM (IST)
ਹਰਿਆਣਾ, (ਜ.ਬ.)- ਦਿਨ ਬ ਦਿਨ ਵੱਧ ਰਹੀ ਗਰਮੀ ਤੇ ਜੰਗਲ ਦੀ ਅੱਗ ਦੀ ਤਪਸ਼ ਕਾਰਨ ਪਿੰਡ ਢੋਲਵਾਹਾ, ਕੂਕਾਨੇਟ, ਬਹੇੜਾ ਤੇ ਦੇਹਰਿਆ ਦੇ ਲੋਕ ਤੇ ਪਸ਼ੂ ਝੁਲਸ ਰਹੇ ਹਨ। ਅੱਜ ਪਿੰਡ ਜਨੌੜੀ ਦੇ ਸਤਸੰਗ ਘਰ ਨਜ਼ਦੀਕ ਅੱਗ ਲੱਗਣ ਨਾਲ ਸੈਂਕੜੇ ਏਕੜ ਭੂਮੀ 'ਚ ਲੱਗੇ ਸਫੈਦੇ ਸੜ ਕੇ ਸੁਆਹ ਹੋ ਗਏ। ਸਰਪੰਚ ਪਿਆਰਾ ਲਾਲ, ਰਾਮ ਸਰੂਪ, ਸਦਾ ਰਾਮ, ਮੋਹਨ ਲਾਲ, ਧਰਮਪਾਲ ਸਿੰਘ, ਬਲਵੀਰ ਚੰਦ, ਕਿਸ਼ੋਰ ਚੰਦ, ਜਸਵੀਰ ਸਿੰਘ ਨੇ ਦੱਸਿਆ ਕਿ ਤਿੰਨ ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ। ਸਮੂਹ ਪਿੰਡ ਵਾਸੀਆਂ ਨੇ ਅੱਗ 'ਤੇ ਕਾਬੂ ਪਾਉਣਾ ਚਾਹਿਆ ਪ੍ਰੰਤੂ ਅੱਗ ਇੰਨੀ ਭਿਆਨਕ ਸੀ ਕਿ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ। ਸਰਪੰਚ ਨੇ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ ਤਾਂ ਉਨ੍ਹਾਂ ਨੇ ਜਨੌੜੀ ਆਉਣ ਤੋਂ ਮਨ੍ਹਾ ਕਰ ਦਿੱਤਾ ਕਿ ਇਸ ਮੌਕੇ ਗੱਡੀ ਉਪਲਬਧ ਨਹੀਂ ਹੈ। ਜਿਸ 'ਤੇ ਪਿੰਡ ਵਾਸੀਆਂ ਨੇ ਬਾਲਟੀਆਂ ਨਾਲ ਪਾਣੀ ਭਰ ਕੇ ਗੱਡੀ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਭਿਆਨਕ ਅੱਗ ਅੱਗੇ ਇਕ ਨਹੀਂ ਚੱਲੀ ਤੇ ਅੱਗ ਸਤਸੰਗ ਡੇਰੇ ਤੋਂ ਹੁੰਦੀ ਹੋਈ ਮੁਹੱਲਾ ਨਵੀਂ ਆਬਾਦੀ ਤੱਕ ਪਹੁੰਚ ਗਈ।
ਕਾਫ਼ੀ ਦੇਰ ਬਾਅਦ ਵਿਭਾਗ ਦੀ ਟੀਮ ਟਰੈਕਟਰ ਤੇ ਪਾਣੀ ਦੇ ਟੈਂਕਰ ਲੈ ਕੇ ਪਹੁੰੰਚੀ ਪਰ ਵਣ ਵਿਭਾਗ ਦੀ ਕਾਰਜ਼ਸ਼ੈਲੀ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਅੱਗ ਵਾਲੀ ਥਾਂ 'ਤੇ ਪਹੁੰਚਦੇ ਹੀ ਟਰੈਕਟਰ ਖ਼ਰਾਬ ਹੋ ਗਿਆ। ਇਸ ਸਬੰਧੀ ਜਦੋਂ ਵਣ ਵਿਭਾਗ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਾੜੀ ਜੰਗਲਾਂ 'ਚ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।
