ਡਲਾਸ ''ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਗਰਭਵਤੀ ਔਰਤ ਸਮੇਤ 5 ਜ਼ਖਮੀ
Tuesday, Jun 05, 2018 - 11:30 AM (IST)

ਡਲਾਸ— ਟੈਕਸਾਸ ਦੇ ਸ਼ਹਿਰ ਡਲਾਸ 'ਚ ਫੁੱਟਬਾਲ ਮੈਚ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਮੈਦਾਨ 'ਚ ਦਾਖਲ ਹੋ ਗਿਆ ਅਤੇ ਦਰਸ਼ਕਾਂ 'ਤੇ ਗੋਲੀਆਂ ਚਲਾਉਣ ਲੱਗਾ, ਜਿਸ ਨਾਲ ਇਕ ਗਰਭਵਤੀ ਔਰਤ ਸਮੇਤ 5 ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਦਰਸ਼ਕਾਂ 'ਚੋਂ ਕਈ ਲੋਕਾਂ ਨੇ ਹਮਲਾਵਰ 'ਤੇ ਜਵਾਬ 'ਚ ਗੋਲੀਆਂ ਚਲਾਈਆਂ।
ਉਨ੍ਹਾਂ ਨੇ ਦੱਸਿਆ ਕਿ ਦੋ ਔਰਤਾਂ ਦੀ ਹਾਲਤ ਗੰਭੀਰ ਹੈ ਅਤੇ ਇਕ ਹੋਰ ਔਰਤ ਅਤੇ ਦੋ ਲੋਕਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚੋਂ ਇਕ ਔਰਤ ਗਰਭਵਤੀ ਹੈ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਜ਼ਖਮੀਆਂ ਵਿਚ ਸ਼ੱਕੀ ਵੀ ਸ਼ਾਮਲ ਹੈ ਜਾਂ ਨਹੀਂ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਦਾ ਇਸ ਗੋਲੀਬਾਰੀ ਪਿੱਛੇ ਕੀ ਉਦੇਸ਼ ਸੀ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ ਹੈ।