ਫੈਂਸੀ ਡਿਜ਼ਾਈਨ ਨਾਲ ਇਸ ਕੰਪਨੀ ਦਾ ਨਵਾਂ ਐਡੀਸ਼ਨ ਹੋਇਆ ਲਾਂਚ

05/21/2018 2:03:44 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਦੇ ਫਲੈਗਸ਼ਿਪ ਡਿਵਾਈਸ ਆਰ15 (R15) ਛੇ ਕਲਰ ਆਪਸ਼ਨਜ਼ 'ਚ ਆਉਂਦਾ ਹੈ, ਜਿਸ 'ਚ ਹਾਟ ਰੈੱਡ, ਸਟਾਰ ਪਰਪਲ, ਸਨੋਅ ਵਾਈਟ, ਡ੍ਰੀਮ ਮਿਰਰ ਰੈੱਡ, ਸੈਰੇਮਿਕ ਬਲੈਕ ਅਤੇ ਡਰੀਮ ਪਰਪਲ ਕਲਰ ਆਪਸ਼ਨਜ਼ 'ਚ ਸ਼ਾਮਿਲ ਹਨ। ਹੁਣ ਕੰਪਨੀ ਨੇ ਆਫੀਸ਼ਿਅਲੀ ਤੌਰ 'ਤੇ ਇਸ ਡਿਵਾਈਸ ਦੇ ਨਵੇਂ ਵਰਜਨ ਨੂੰ ਓਪੋ ਆਰ15 ਨੇਬੂਲਾ ਸਪੈਸ਼ਲ ਐਂਡੀਸ਼ਨ (OPPO R15 NEBULA Special Edition) ਦੇ ਨਾਂ ਨਾਲ ਲਾਂਚ ਕੀਤਾ ਹੈ।

 

ਇਕ ਰਿਪੋਰਟ ਮੁਤਾਬਕ ਪੋਸਟਰ 'ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਪਕਮਿੰਗ ਓਪੋ ਆਰ 15 ਨੇਬੂਲਾ ਸਪੈਸ਼ਲ ਐਡੀਸ਼ਨ ਯੂਨੀਕ ਰੈੱਡ ਅਤੇ ਬਲੂ ਡਿਊਲ ਕਲਰ ਕੋਂਬੀਨੇਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਡਿਵਾਈਸ ਦਾ ਬੈਕ ਬਲੂ ਅਤੇ ਫਰੰਟ ਰੈੱਡ ਆਪਸ਼ਨ 'ਚ ਦਿੱਤਾ ਗਿਆ ਹੈ। 
 

 

ਫੀਚਰਸ-
ਜੇਕਰ ਗੱਲ ਕਰੀਓ ਓਪੋ ਆਰ15 ਦੇ ਅਸਲੀ ਡਿਵਾਈਸ ਨੂੰ 19 ਮਾਰਚ ਨੂੰ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 6.28 ਇੰਚ ਸੁਪਰ ਵੀ ਡਿਸਪਲੇਅ ਫੁੱਲ ਸਕਰੀਨ 19:9 ਅਸਪੈਕਟ ਰੇਸ਼ੋ ਦਿੱਤਾ ਗਿਆ ਹੈ। ਸਮਾਰਟਫੋਨ 'ਚ ਮੀਡੀਆਟੈੱਕ ਏ. ਆਈ. (AI) ਪ੍ਰੋਸੈਸਰ ਹੀਲੀਓ ਪੀ60 , 6 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਅਤੇ 3,450 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ ਕਿ ਵੀ. ਓ. ਓ. ਸੀ. (VOOC) ਫਲੈਸ਼ ਚਾਰਜਿੰਗ ਤਕਨਾਲੌਜੀ ਨੂੰ ਸਪੋਰਟ ਕਰਦੀ ਹੈ।

 

ਫੋਟੋਗ੍ਰਾਫੀ ਬਾਰੇ ਗੱਲ ਕਰੀਏ ਤਾਂ ਇਸ ਸਮਾਟਫੋਨ 'ਚ 20 ਮੈਗਾਪਿਕਸਲ ਕੈਮਰਾ ਫਰੰਟ 'ਤੇ ਦਿੱਤਾ ਗਿਆ ਹੈ ਜੋ ਕਿ 3 ਐੱਚ. ਡੀ. ਆਰ. ਹਾਰਡਵੇਅਰ ਰਿਅਲ ਟਾਇਮ ਕਲਾਸੀਫਿਕੇਸ਼ਨ ਐਕਸਪੋਜ਼ਰ ਤਕਨਾਲੌਜੀ ਸਪੋਰਟ ਨਾਲ ਆਉਂਦਾ ਹੈ। ਇਸ ਦੇ ਨਾਲ ਸਮਾਰਟਫੋਨ 'ਚ ਬੈਕ ਸਾਈਡ ਡਿਊਲ ਕੈਮਰਾ 16 ਮੈਗਾਪਿਕਸਲ (ਐੱਫ/1.7 ਅਪਚਰ) +5 ਮੈਗਾਪਿਕਸਲ (ਐੱਫ/2.2 ਅਪਚਰ) ਸੈਂਸਰ ਕੋਂਬੀਨੇਸ਼ਨ ਦਿੱਤਾ ਗਿਆ ਹੈ। ਓਪੋ ਆਰ15 ਨੂਬਲਸ ਸਪੈਸ਼ਲ ਐਡੀਸ਼ਨ ਆਪਣੇ ਪੁਰਾਣੇ ਵਰਜਨ 'ਚ ਸਿਰਫ ਕਲਰ ਵੇਰੀਐਂਟ 'ਚ ਵੱਖਰਾ ਹੋਵੇਗਾ। ਇਸ ਤੋਂ ਇਲਾਵਾ ਬਾਕੀ ਸਪੈਸੀਫਿਕੇਸ਼ਨ ਅਤੇ ਫੀਚਰਸ ਪੁਰਾਣੇ ਵਰਗੇ ਹਨ ।

 

ਕੀਮਤ -
ਇਸ ਐਡੀਸ਼ਨ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਓਪੋ ਆਰ15 ਨੇਬੂਲਾ ਸਪੈਸ਼ਲ ਐਡੀਸ਼ਨ ¥3,199 ਨਾਲ ਉਪਲੱਬਧ ਹੋਵੇਗਾ ਅਤੇ ਇਸ ਦੇ ਨਾਲ ਜੇ. ਬੀ. ਐੱਲ. ਕਸਟਮ ਈਅਰਫੋਨ ਦਾ ਪੇਅਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈਅਰਫੋਨ ਤੋਂ ਬਿਨ੍ਹਾਂ ਇਸ ਦੀ ਕੀਮਤ ¥2999 ਹੈ। ਇਹ ਨਵਾਂ ਐਡੀਸ਼ਨ ਪ੍ਰੀ-ਆਰਡਰ ਸ਼ੁਰੂ ਹੋ ਗਈ ਹੈ ਅਤੇ ਵਿਕਰੀ ਲਈ ਅੱਜ ਤੋਂ ਬਾਜ਼ਾਰ 'ਚ ਉਪਲੱਬਧ ਹੈ।
 


Related News